ਦਾ ਐਡੀਟਰ ਨਿਊਜ. ਪਟਿਆਲਾ —— ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਦੇ ਦਰਮਿਆਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਉੱਪਰ ਤਿੱਖਾ ਹਮਲਾ ਬੋਲਦਿਆ ਤੇ ਤੰਜ ਕੱਸਦਿਆ ਕਿਹਾ ਕਿ ‘ ਭਾਜਪਾ ਨੂੰ ਅਸੀਂ ਵੱਡਾ ਭਰਾ ਬਣਾਉਦੇ ਹਾ, ਭਾਜਪਾ ਦਾ ਜਿਹੜਾ ਕਿਹੜਾ ਨੇਤਾ ਅੱਜ ਕੱਲ ਇਹੀ ਕਹੀ ਜਾ ਰਿਹਾ ਕਿ ਅਸੀਂ ਪੰਜਾਬ ਵਿੱਚ ਹੁਣ ਵੱਡੇ ਭਰਾ ਦੀ ਭੂਮਿਕਾ ਨਿਭਾਵਾਂਗੇ, ਬਾਦਲ ਨੇ ਕਿਹਾ ਕਿ ਆ ਜਾਓ ਅਸੀਂ ਬਣਾਉਦੇ ਹਾਂ ਤਹਾਨੂੰ ਭਰਾ।
ਸੁਖਬੀਰ ਸਿੰਘ ਬਾਦਲ ਅੱਜ ਪਟਿਆਲਾ ਦੇ ਦੇਵੀਗੜ੍ਹ ਵਿਖੇ ਮੁਆਵਜੇ ਲਈ ਲਗਾਏ ਗਏ ਧਰਨੇ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਅੰਦਾਜ ਵਿੱਚ ਵਿਅੰਗ ਕੱਸੇ ਤੇ ਕਿਹਾ ਕਿ ਜਿਨ੍ਹਾਂ ਨੇ ਮੁਰਗੇ ਖਾ ਲਏ ਹਨ ਉਹ ਖੰਭ ਸੰਭਾਲ ਕੇ ਰੱਖਣ ਅਸੀਂ ਉਸ ਦਾ ਵੀ ਮੁਆਵਜਾ ਲਵਾਂਗੇ, ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾ ਇਹ ਐਲਾਨ ਕੀਤਾ ਸੀ ਕਿ ਅਸੀਂ ਮੁਰਗਿਆਂ ਤੇ ਬੱਕਰੀਆਂ ਦਾ ਵੀ ਮੁਆਵਜਾ ਦੇਵਾਂਗੇ, ਉਨ੍ਹਾਂ ਨੇ ਸਰਕਾਰ ਤੇ ਵੀ ਤਿੱਖੇ ਹਮਲੇ ਬੋਲੇ ਤੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ 400 ਯੂਨਿਟ ਮੁਆਫ ਕੀਤੇ ਗਏ ਸਨ ਇਨ੍ਹਾਂ ਨੇ ਤਾਂ ਸਿਰਫ 200 ਯੂਨਿਟ ਹੀ ਮੁਆਫ ਕੀਤੇ ਹਨ ਤੇ ਹੁਣ ਲੋਕਾਂ ਦੇ 8-8 ਹਜਾਰ ਤੋਂ ਲੈ ਕੇ 21-21 ਹਜਾਰ ਬਿਜਲੀ ਦੇ ਬਿੱਲ ਆ ਰਹੇ ਹਨ, ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਪਛਤਾ ਰਿਹਾ ਹੈ।