ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਮੁੱਖ ਮੰਤਰੀ ਭਗਵੰਤ ਮਾਨ ਅੱਜ ਟਾਂਡਾ-ਮੁਕੇਰੀਆ ਹਲਕੇ ਵਿੱਚ ਹੜ੍ਹ ਪੀੜਤਾਂ ਦਾ ਹਾਲ ਜਾਨਣ ਪੁੱਜੇ ਹੋਏ ਸਨ ਤੇ ਇਸ ਦੌਰਾਨ ਜਦੋਂ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਦ ਵਿਰੋਧੀਆਂ ਉੱਪਰ ਤਾਂ ਮੁੱਖ ਮੰਤਰੀ ਤੰਜ ਕੱਸਦੇ ਹੋਏ ਦਿਖਾਈ ਦਿੱਤੇ ਲੇਕਿਨ ਜਦੋਂ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਉਨ੍ਹਾਂ ਦੇ ਕੰਨ ਵਿੱਚ ਦੋ ਵਾਰ ਇਹ ਗੱਲ ਕਹੀ ਕਿ ਮੁੱਖ ਮੰਤਰੀ ਸਾਹਿਬ ਅੱਗੇ ਵੀ ਜਾਣਾ ਹੈ, ਤਦ ਇੱਕਦਮ ਸੀ.ਐੱਮ.ਮਾਨ ਮੰਤਰੀ ਜਿੰਪਾ ਦੀ ਤਰਫ ਪਿੱਛੇ ਵੱਲ ਨੂੰ ਮੁੜ ਕੇ ਖੜ੍ਹੇ ਹੋ ਗਏ ਤੇ ਜਿਵੇਂ ਹੀ ਮੀਡੀਆ ਦੀ ਹਾਜਰੀ ਵਿੱਚ ਇਸ ਤਰ੍ਹਾਂ ਕਰਨ ’ਤੇ ਉਨ੍ਹਾਂ ਮੰਤਰੀ ਨੂੰ ਘੂਰਿਆ ਤਦ ਮੰਤਰੀ ਨੇ ਮੁੱਖ ਮੰਤਰੀ ਅੱਗੇ ਦੋਵੇਂ ਹੱਥ ਜੋੜ ਕੇ ਆਪਣੀ ਗਲਤੀ ਚੁੱਪ ਕਰਕੇ ਕਬੂਲ ਲਈ, ਇਸ ਮੌਕੇ ਮੁੱਖ ਮੰਤਰੀ ਨੇ ਮੰਤਰੀ ਜਿੰਪਾ ਨੂੰ ਹਲੂਣਾ ਜਰੂਰ ਦਿੱਤਾ ਲੇਕਿਨ ਪਾਸ ਖੜ੍ਹੇ ਪੱਤਰਕਾਰ ਇਸ ਗੱਲ ਨੂੰ ਸੁਣ ਨਹੀਂ ਸਕੇ ਪਰ ਇਹ ਸਭ ਕੁਝ ਕੈਮਰੇ ਵਿੱਚ ਜਰੂਰ ਕੈਦ ਹੋ ਗਿਆ ਜੋ ਕਿ ਹੁਣ ਵਾਇਰਲ ਹੋ ਰਿਹਾ ਹੈ।
ਕੰਨ ‘ਚ ਅੱਗੇ ਜਾਣ ਦੀ ਫੂਕ ਮਾਰਨ ਵਾਲੇ ਮੰਤਰੀ ਜਿੰਪਾ ਨੂੰ ਮੁੱਖ ਮੰਤਰੀ ਦੀ ਝਾੜ, ਹੱਥ ਜੋੜ ਕੇ ਛੁਡਾਈ ਜਾਨ