ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——- ਪਿਛਲੇ 2-3 ਦਿਨ ਤੋਂ ਬੀ.ਬੀ.ਐੱਮ.ਵੀ. ਤਲਵਾੜਾ ਦੇ ਪੌਂਗ ਡੈਮ ਤੋਂ ਤਕਰੀਬਨ ਢਾਈ ਲੱਖ ਕਿਊਸਿਕ ਪਾਣੀ ਛੱਡਣ ਨਾਲ ਹੁਸ਼ਿਆਰਪੁਰ, ਗੁਰਦਾਸਪੁਰ, ਅਮਿ੍ਰਤਸਰ, ਤਰਨਤਾਰਨ ਦੇ ਤਰਕਰੀਬਨ 300 ਤੋਂ 400 ਪਿੰਡ ਜਬਰਦਸਤ ਹੜ੍ਹ ਦੀ ਮਾਰ ਹੇਠ ਆ ਗਏ ਹਨ, ਬੀ.ਬੀ.ਐੱਮ.ਐੱਮ ਦੇ ਪ੍ਰਸ਼ਾਸ਼ਨ ਦੀ ਸਭ ਤੋਂ ਵੱਡੀ ਨਲਾਇਕੀ ਇਹ ਰਹੀ ਕਿ ਪਾਣੀ ਛੱਡਣ ਤੋਂ ਪਹਿਲਾ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜਾਣਕਾਰੀ ਦੇਣ ਤੇ ਪਿੰੰਡਾਂ ਤੋਂ ਲੋਕਾਂ ਨੂੰ ਬਾਹਰ ਕੱਢਣ ਪ੍ਰਤੀ ਵੱਡੀ ਲਾਪਰਵਾਹੀ ਵਰਤੀ ਗਈ ਜਿਸਦਾ ਨਤੀਜਾ ਇਹ ਹੋਇਆ ਕਿ ਹਜਾਰਾਂ ਲੋਕ ਹੜ੍ਹ ਦੇ ਪਾਣੀ ਵਿੱਚ ਫਸ ਗਏ ਹਨ, ਇਸੇ ਦੌਰਾਨ ਜਿੱਥੇ ਸਰਕਾਰ ਉਨ੍ਹਾਂ ਲੋਕਾਂ ਨੂੰ ਲਗਾਤਾਰ ਕੱਢਣ ਦਾ ਦਾਅਵਾ ਕਰ ਰਹੀ ਹੈ ਉੱਥੇ ਲੋਕ ਆਪ ਮੁਹਾਰੇ ਵੀ ਆਪਣੇ ਆਪ ਨੂੰ ਬਚਾਉਣ ਲਈ ਵੱਡੀ ਜੱਦੋ-ਜਹਿਦ ਕਰ ਰਹੇ ਹਨ, ਸਰਕਾਰ ਦੀ ਲਾਪ੍ਰਵਾਹੀ ਦਾ ਗੁੱਸਾ ਅੱਜ ਮੁੱਖ ਮੰਤਰੀ ਦੀ ਫੇਰੀ ਦੌਰਾਨ ਫੁੱਟ ਕੇ ਸਾਹਮਣੇ ਆ ਗਿਆ ਜਦੋਂ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧ ਕਰਦਿਆ ਪ੍ਰਸ਼ਾਸ਼ਨ ਤੇ ਗੰਭੀਰ ਇਲਜਾਮ ਲਗਾਏ ਹਨ, ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੌਕੇ ਦਾ ਜਾਇਜਾ ਲਿਆ ਤੇ ਪ੍ਰਸ਼ਾਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਉੱਥੇ ਹੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੁਝ ਵੀਡੀਓ ਸ਼ੇਅਰ ਕਰਕੇ ਸਰਕਾਰ ਤੇ ਤੰਜ ਕੱਸਦਿਆ ਕਿਹਾ ਕਿ ਮੁੱਖ ਮੰਤਰੀ ਸਿਰਫ ਫੋਟੋ ਸੈਸ਼ਨ ਕਰਨ ਆ ਗਏ ਹਨ।
ਮੁੱਖ ਮੰਤਰੀ ਦੀ ਫੇਰੀ ਦੌਰਾਨ ਕੁਝ ਲੋਕਾਂ ਨੇ ਕੈਮਰੇ ਸਾਹਮਣੇ ਆ ਕਿ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਹੜ੍ਹ ਪੀੜਤਾਂ ਦੀ ਕਿਸੇ ਨੇ ਸਾਰ ਨਹੀਂ ਲਈ ਜਦੋਂ ਕਿ ਅੱਜ ਮੁੱਖ ਮੰਤਰੀ ਫੋਟੋ ਸੈਸ਼ਨ ਕਰਵਾਉਣ ਆਏ ਹਨ ਤੇ ਚੰਗਾ ਹੋਵੇ ਜੇਕਰ ਅਧਿਕਾਰੀ ਤੇ ਸਰਕਾਰ ਦੇ ਮੰਤਰੀ ਉਨ੍ਹਾਂ ਦੇ ਨਾਲ ਹੀ ਇੱਥੇ ਰਾਤ ਕੱਟਣ ਤਾਂ ਸਹੀ ਹਾਲਾਤਾਂ ਬਾਰੇ ਪਤਾ ਲੱਗੇਗਾ।