ਚੰਡੀਗੜ੍ਹ, 17 ਅਗਸਤ 2023 – ਕੈਨੇਡਾ ‘ਚ ਕੁੱਝ ਦਿਨ ਪਹਿਲਾ ਹਰਦੀਪ ਨਿੱਝਰ ਦਾ ਕਤਲ ਹੋਇਆ ਸੀ। ਹਰਦੀਪ ਨਿੱਝਰ ਇੱਕ ਖਾਲਿਸਤਾਨੀ ਸਮਰਥਕ ਸੀ। ਹਰਦੀਪ ਨਿੱਝਰ ਦੇ ਕਤਲ ਮਾਮਲੇ ਬਾਰੇ ਪੁਲਿਸ ਨੇ ਦੋ ਸ਼ੱਕੀ ਦੋਸ਼ੀਆਂ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਸੀ ਤੇ ਅੱਜ ਤੀਜੇ ਸ਼ੱਕੀ ਬਾਰੇ ਜਾਣਕਾਰੀ ਦਿੱਤੀ ਹੈ, ਜੋ 2008 ਮਾਡਲ ਦੀ ਸਿਲਵਰ ਰੰਗ ਦੀ ਟੋਇਟਾ ਕੈਮਰੀ ਵਿੱਚ ਹਮਲਾਵਰਾਂ ਨਾਲ ਮੌਜੂਦ ਸੀ।
ਪੁਲਿਸ ਵੱਲੋਂ ਹੁਣ ਤੀਜੇ ਹਮਲਾਵਰ ਦੀ ਗੱਡੀ ਦੀ ਤਸਵੀਰ ਜਾਰੀ ਕੀਤੀ ਗਈ ਹੈ ਪਰ ਉਸ ਦਾ ਚਾਲਕ ਦੀ ਤਸਵੀਰ ਵਿੱਚ ਸਾਫ ਦਿਖਾਈ ਨਹੀਂ ਦੇ ਰਹੀ। ਪਹਿਲੇ ਦੋ ਸ਼ੱਕੀਆਂ ਬਾਰੇ ਵੀ ਇਹੀ ਦੱਸਿਆ ਗਿਆ ਸੀ ਉਹ ਭਾਰੇ ਸਰੀਰ ਦੇ ਸਨ ਅਤੇ ਮੂੰਹ ਪੂਰੀ ਤਰਾਂ ਢਕੇ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਹੁਲੀਏ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੀ।
ਪੁਲਿਸ ਕੋਲ ਕਾਰ ਦੀ ਪਲੇਟ ਨੰਬਰ ਜਾਂ ਕਾਰ ਬਾਰੇ ਹੋਰ ਕੋਈ ਵੀ ਜਾਣਕਾਰੀ ਨਹੀਂ ਹੈ, ਸੋ ਲੋਕਾਂ ਕੋਲੋਂ ਇਹ ਜਾਣਕਾਰੀ ਮੰਗੀ ਗਈ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਗੱਡੀ ਬਾਰੇ ਜਾਣਕਾਰੀ ਹੋਵੇ, ਉਸ ਦਿਨ ਲੋਕਾਂ ਦੇ ਕੈਮਰੇ ਜਾਂ ਡੈਸ਼-ਕੈਮ ਵਿੱਚ ਆਈ ਹੋਵੇ ਤਾਂ ਉਹ ਪੁਲਿਸ ਨੂੰ ਦੱਸਣ ਤਾਂ ਕਿ ਸ਼ੱਕੀ ਹਮਲਾਵਰਾਂ ਦੀ ਪਛਾਣ ਹੋ ਸਕੇ।
ਸ਼ੱਕ ਹੈ ਕਿ ਸ਼ੱਕੀ ਹਮਲਾਵਰਾਂ ਨੂੰ ਵਾਰਦਾਤ ਤੋਂ ਬਾਅਦ ਇਹ ਗੱਡੀ 68 ਐਵੇਨਿਊ ਰਾਹੀਂ ਭਜਾ ਕੇ ਲੈ ਗਈ ਸੀ।