ਦਾ ਐਡੀਟਰ ਨਿਊਜ਼, ਅਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਵਾਲਾ ਹੈ। ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਨੇਤਾ ਤਲਬੀਰ ਸਿੰਘ ਗਿੱਲ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਤਲਬੀਰ ਸਿੰਘ ਗਿੱਲ ਨੇ ਖੁਦ ‘ਦਾ ਅਡੀਟਰ ਨਿਊਜ਼’ ਨਾਲ ਗੱਲਬਾਤ ਕਰਦਿਆਂ ਕੀਤੀ ਹੈ, ਜਦੋਂ ਉਹਨਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਹੁਣ ਡਿਕਟੇਟਰਸ਼ਿਪ ਚੱਲ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਨਾਲ ਕੁਝ ਤਬਦੀਲੀਆਂ ਨੂੰ ਲੈ ਕੇ ਵਾਅਦੇ ਕੀਤੇ ਸਨ, ਪਰ ਉਹ ਵਾਅਦਿਆਂ ਨਹੀਂ ਖ਼ਰੇ ਨਹੀਂ ਉਤਰੇ ਅਤੇ ਨਾਲ ਹੀ ਉਨ੍ਹਾਂ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਇਕ ਡਾਕਟਰ ਦਾ ਜਿਕਰ ਕਰਦਿਆਂ ਕਿਹਾ ਉਹ ਲਗਾਤਾਰ ਕਾਲਜ ਅੰਦਰ ਵਧੀਕੀਆਂ ਕਰ ਰਿਹਾ ਹੈ ਅਤੇ ਉਸ ਨੂੰ ਤਬਦੀਲ ਕਰਨ ਵਾਲੀ ਕਈ ਵਾਰ ਮੁੱਦਾ ਚੁੱਕਿਆ ਗਿਆ, ਪਰ ਅਕਾਲੀ ਲੀਡਰਸ਼ਿਪ ਉੱਤੇ ਇਸ ਗੱਲ ਦੀ ਕੋਈ ਅਸਰ ਨਹੀਂ ਹੋਇਆ। ਜਦ ਉਹਨਾਂ ਪਾਸ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਜ਼ਿਕਰ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਸਾਰੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੂੰ ਮੁਲਾਕਾਤ ਕਰਕੇ ਦੱਸ ਦਿੱਤੀ ਗਈ ਹੈ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਤਲਬੀਰ ਸਿੰਘ ਗਿੱਲ ਕਿਸੇ ਸਮੇਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਬੇਹੱਦ ਕਰੀਬੀ ਰਹੇ ਹਨ। ਆਖਿਰ ਵਿੱਚ ਇਹ ਕਹਿ ਗਏ ਕਿ ਮਾਝੇ ਵਾਲੇ ਆਕੜ ਨਹੀਂ ਸਹਿੰਦੇ, ਪਿਆਰ ਨਾਲ ਭਾਵੇਂ ਜਾਨ ਮੰਗ ਲੈਂਦੇ
ਅਕਾਲੀ ਦਲ ਨੂੰ ਇਕ ਹੋਰ ਝਟਕਾ ! ਤਲਬੀਰ ਸਿੰਘ ਗਿੱਲ ਭਾਜਪਾ ‘ਚ’ ਜਾਣ ਨੂੰ ਤਿਆਰ