ਨਵੀਂ ਦਿੱਲੀ, 11 ਅਗਸਤ 2023 – ਸੁਪਰੀਮ ਕੋਰਟ ਕੌਲਿਜੀਅਮ ਦੀ 3 ਅਗਸਤ ਨੂੰ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਉੱਚ ਅਦਾਲਤਾਂ ਦੇ 9 ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਜੱਜਾਂ ‘ਚ 4 ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੀ ਹਨ, ਜਿਨ੍ਹਾਂ ਦਾ ਤਬਾਦਲਾ ਬਾਹਰਲੇ ਸੂਬਿਆਂ ‘ਚ ਕੀਤਾ ਗਿਆ ਹੈ।