ਦਾ ਐਡੀਟਰ ਨਿਊਜ.ਚੰਡੀਗੜ੍ਹ —— ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦੋ ਮੰਤਰੀਆਂ ਦੀ ਛੁੱਟੀ ਹੋਣ ਦੀ ਖਬਰ ਆ ਰਹੀ ਹੈ, ਜਿਨ੍ਹਾਂ ਵਿੱਚ ਲਾਲ ਚੰਦ ਕਟਾਰੂ ਚੱਕ ਅਤੇ ਚੇਤਨ ਸਿੰਘ ਜੋੜਾਮਾਜਰਾ ਦਾ ਨਾਮ ਦੀ ਚਰਚਾ ਜੋਰਾਂ ’ਤੇ ਹੈ। ਕਟਾਰੂਚੱਕ ਤਾਂ ਪਹਿਲਾਂ ਹੀ ਆਕਸੀਜਨ ਤੇ ਸਨ ਅਤੇ ਹੁਣ ਇੱਕ ਨਵੇਂ ਵਿਵਾਦ ਨੇ ਉਹਨਾਂ ਦਾ ਵਾਜ਼ਰਤ ਵਿੱਚੋਂ ਨਿਕਲਣ ਦਾ ਰਸਤਾ ਸਾਫ ਕਰ ਦਿੱਤਾ ਹੈ, ਕਟਾਰੂਚੱਕ ਦਾ ਨਾਮ ਉਸ ਵਕਤ ਸਭ ਤੋਂ ਜਿਆਦਾ ਚਰਚਾ ਵਿੱਚ ਆਇਆ ਸੀ ਜਦ ਇਕ ਵਿਅਕਤੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਪੂਰੇ ਪੰਜਾਬ ਵਿਚ ਖਲਬਲੀ ਮਚਾ ਦਿੱਤੀ ਸੀ ਅਤੇ ਕਟਾਰੂਚੱਕ ’ਤੇ ਇਹ ਸੰਗੀਨ ਇਲਜ਼ਾਮ ਲਗਾਏ ਸਨ ਕਿ ਉਹਨਾਂ ਨੇ ਉਸ ਨਾਲ ਸਰੀਰਕ ਸ਼ੋਸ਼ਣ ਕੀਤਾ ਹੈ ਅਤੇ ਪੰਜਾਬ ਕਾਂਗਰਸ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਟਾਰੂਚੱਕ ਦੀਆਂ ਕਥਿਤ ਸੈਕਸ ਵੀਡੀਓ ਪੰਜਾਬ ਦੇ ਗਵਰਨਰ ਨੂੰ ਸੌਂਪੀਆਂ ਸੀ ਅਤੇ ਗਵਰਨਰ ਨੇ ਉਹਨਾਂ ਦੀ ਜਾਂਚ ਵੀ ਕਰਵਾਈ ਸੀ।
ਇੱਥੇ ਹੀ ਨਹੀਂ ਪੀੜਤ ਸ਼ਖ਼ਸ ਨੇ ਇੱਕ ਸ਼ਿਕਾਇਤ ਭਾਰਤ ਸਰਕਾਰ ਦੇ ਐੱਸ.ਸੀ ਅਤੇ ਐਸ.ਟੀ ਕਮਿਸ਼ਨ ਨੂੰ ਵੀ ਸੋਂਪੀ ਸੀ ਜਿਸ ਤੇ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਦੀ ਜਾਂਚ ਕਰਾਉਣ ਲਈ ਆਦੇਸ਼ ਦਿੱਤੇ ਸਨ ਅਤੇ ਉਸ ਵਕਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੀ ਆਈ.ਜੀ ਨਰਿੰਦਰ ਭਾਰਗਵ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਐੱਸ.ਆਈ. ਟੀ ਬਣਾਈ ਸੀ ਲੇਕਿਨ ਇਸੇ ਦੌਰਾਨ ਕਟਾਰੂਚੱਕ ਅਤੇ ਪੀੜਤ ਵਿਅਕਤੀ ਵਿਚਕਾਰ ਇੱਕ ਕਥਿਤ ਸ਼ੱਕੀ ਸਮਝੌਤਾ ਹੋ ਗਿਆ ਸੀ ਜਿਸ ਕਰਕੇ ਇਸ ਮਾਮਲੇ ਵਿੱਚੋਂ ਸਾਫ ਨਿੱਕਲ ਗਏ। ਅਜੇ ਇਹ ਮਾਮਲਾ ਚਰਚਾ ਵਿੱਚ ਹੀ ਸੀ ਪਠਾਨਕੋਟ ਵਿੱਚ 100 ਏਕੜ ਜ਼ਮੀਨ ਦਾ ਮਾਮਲਾ ਸਾਹਮਣੇ ਆ ਗਿਆ।
ਜਿਸ ਵਿੱਚ ਵੀ ਕਟਾਰੂਚੱਕ ਦਾ ਨਾਮ ਵੱਜਣ ਲੱਗ ਪਿਆ। ਦੂਸਰੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦਾ ਨਾਮ ਲਿਆ ਜਾ ਰਿਹਾ ਹੈ। ਜਿਹਨਾਂ ਬਾਰੇ ਚਰਚਾ ਹੈ ਕਿ ਇਹਨਾਂ ਦੀ ਵੀ ਛੁੱਟੀ ਹੋ ਸਕਦੀ ਹੈ ਜੋੜਾਮਾਜਰਾ ਵੀ ਆਪਣੀ ਕਾਰਜਸ਼ਾਲੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ, ਉਹ ਸਭ ਤੋਂ ਪਹਿਲਾਂ ਉਸ ਵਕਤ ਚਰਚਾ ਆਏ ਸਨ ਜਦੋਂ ਉਹਨਾਂ ਨੇ ਬਾਬਾ ਫਰੀਦ ਯੂਨੀਵਰਸਟੀ ਦੇ ਵਾਈਸ ਚਾਂਸਲਰ ਨੂੰ ਮਰੀਜ਼ ਵਾਲੇ ਮੰਜੇ ’ਤੇ ਲੇਟਾ ਦਿੱਤਾ ਸੀ ਉਸ ਤੋਂ ਬਾਅਦ ਵੀ ਉਹਨਾਂ ਦੇ ਕੰਮ ਕਾਜ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਤੁਸ਼ਟ ਨਹੀਂ ਹਨ, ਹਾਲਾਂਕਿ ਇਹਨਾਂ ਦੋਵਾਂ ਨਾਵਾਂ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਆਮ ਆਦਮੀ ਪਾਰਟੀ ਵਿੱਚ ਇਸ ਗੱਲ ਦੀ ਚਰਚਾ ਪੂਰੇ ਜੋਰਾ ’ਤੇ ਹੈ ਕਿ ਇਹਨਾਂ ਦੋਵਾਂ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ।
ਇੱਥੇ ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸਾਰੇ ਰੁਝੇਵੇੇ ਛੱਡ ਕੇ ਦਿੱਲੀ ਹਾਈਕਮਾਂਡ ਕੋਲ ਪੁੱਜ ਚੁੱਕੇ ਹਨ ਅਤੇ ਆਉਣ ਵਾਲੇ ਦੋ ਦਿਨਾਂ ਵਿੱਚ ਦਿੱਲੀ ਦਰਬਾਰ ਵਿਖੇ ਇਸ ਮਾਮਲੇ ਨੂੰ ਲੈ ਕੇ ਫੈਸਲਾ ਲਏ ਜਾਣ ਦੀ ਚਰਚਾ ਹੈ, ਇੱਥੇ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਮੰਤਰੀ ਬਣਨ ਦੇ ਚਾਹਵਾਨ ਆਪ ਦੇ ਵਿਧਾਇਕਾਂ ਵੱਲੋਂ ਵੀ ਖਾਲ੍ਹੀ ਹੋ ਰਹੀਆਂ ਸੀਟਾਂ ਲਈ ਤੋੜ-ਜੋੜ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਭਵਿੱਖ ਵਿੱਚ ਦੇਖਣਾ ਹੋਵੇਗਾ ਕਿ ਕਿਨ੍ਹਾਂ ਦੋ ਵਿਧਾਇਕਾਂ ਦੇ ਨਾਮ ਅੱਗੇ ਮੰਤਰੀ ਵਾਲੀ ਮੋਹਰ ਲੱਗਦੀ ਹੈ।