ਦਾ ਐਡੀਟਰ ਨਿਊਜ.ਬਠਿੰਡਾ। ਸਕਿਉਰਟੀ ਜੇਲ੍ਹ ਬਠਿੰਡਾ ਵਿੱਚ ਬੰਦ ਏ-ਗ੍ਰੇਡ ਦੇ 52 ਗੈਂਗਸਟਰ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ, ਇਨ੍ਹਾਂ ਵਿੱਚ ਗੁਰਪ੍ਰੀਤ ਸੇਖੋ, ਗਗਨ ਜੱਜ, ਸੁਖਪ੍ਰੀਤ ਬੁੱਢਾ, ਗੁਰਜੀਤ ਲੱਡਾ, ਗੋਪੀ ਕੌੜਾ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ, ਹਾਲਾਂਕਿ ਜੇਲ੍ਹ ਪ੍ਰਸ਼ਾਸ਼ਨ ਇਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਲਈ ਕੋਸ਼ਿਸ਼ ਕਰ ਰਿਹਾ ਹੈ ਪਰ ਮਾਮਲਾ ਕਿਸੇ ਪਾਸੇ ਲੱਗ ਨਹੀਂ ਰਿਹਾ, ਗੈਂਗਸਟਰਾਂ ਦਾ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਹੈ ਕਿ ਉਹ ਉਨ੍ਹਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਸਹੂਲਤਾਂ ਪ੍ਰਦਾਨ ਨਹੀਂ ਕਰ ਰਿਹਾ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਆਪਣੇ ਵਕੀਲਾਂ ਤੇ ਪਰਿਵਾਰ ਨਾਲ ਗੱਲ ਕਰਨ ਸਬੰਧੀ ਫੋਨ ਕਾਲ ਦੀ ਵੱਡੀ ਕਟੌਤੀ ਕਰ ਦਿੱਤੀ ਗਈ ਹੈ, ਮਹਿਜ- 5-10 ਮਿੰਟ ਹੀ ਕਾਲ ਕਰਨ ਦਿੱਤੀ ਜਾ ਰਹੀ ਹੈ, ਜੇਲ ਵਿੱਚ ਖਰੀਦੋ ਫਰੋਖਤ ਕਰਨ ਲਈ ਜੋ ਜੇਲ੍ਹ ਪ੍ਰਸ਼ਾਸ਼ਨ ਨੇ ਪ੍ਰੀ ਪੇਡ ਕਾਰਡ ਦਿੱਤੇ ਹਨ ਉਨਾ ਨੂੰ ਰੀਚਾਰਜ ਕਰਨ ਲਈ ਪੈਸਿਆ ਦੀ ਸੀਮਾ ਘਟਾ ਦਿੱਤ ਗਈ ਹੈ, ਜਿਹੜੀ ਕਿ ਪਹਿਲਾ 2 ਹਜਾਰ ਰੁਪਏ ਤੱਕ ਰੀਚਾਰਜ ਕਰਨ ਦੀ ਸਹੂਲਤ ਹੈ, ਉਹ ਘਟਾ ਦਿੱਤੀ ਹੈ, ਜਿਹੜੇ ਗੈਂਗਸਟਰ ਅੰਦਰ ਬੰਦ ਹਨ ਉਨ੍ਹਾਂ ਨੂੰ ਜੋ ਮਨੋਰੰਜਨ ਲਈ ਬੇਸਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਨਾਂ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ ਤੇ ਕਈ ਤਾਂ ਬੰਦ ਕਰ ਦਿੱਤੀਆਂ ਗਈਆਂ ਹਨ, ਇੱਥੋਂ ਤੱਕ ਕੇ ਖੇਡਣ ਲਈ ਗਰਾਂਊਡ ਸਮੇਤ ਟੀ.ਵੀ. ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ , ਜੇਲ ਨਾਲ ਜੁੜੇ ਸੂਤਰਾਂ ਮੁਤਾਬਿਕ ਅਜਿਹਾ ਪਿੱਛੇ ਜਿਹੇ ਜੇਲ੍ਹ ਦੀ ਇੱਕ ਵੀਡੀਓ ਲੀਕ ਹੋਣ ਤੋਂ ਬਾਅਦ ਕੀਤਾ ਜਾ ਰਿਹਾ ਹੈ, ਦਿਲਚਸਪ ਗੱਲ ਇਹ ਹੈ ਕਿ ਇਸੇ ਬਠਿੰਡਾ ਜੇਲ ਤੋਂ ਲਾਂਰੈਸ ਬਿਸ਼ਨੋਈ ਦੀ ਕਥਿਤ ਤੌਰ ਤੇ ਇੰਟਰਵਿਊ ਹੋਈ ਦੱਸੀ ਜਾ ਰਹੀ ਹੈ ਜਿਸ ’ਤੇ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ ਲੇਕਿਨ ਜਦੋ ਕੁਝ ਗੈਂਗਸਟਰਾਂ ਨੇ ਜੇਲ੍ਹ ਦੀ ਪੋਲ ਖੋਲ੍ਹ ਦੀਆਂ ਵੀਡੀਓ ਵਾਇਰਲ ਕੀਤੀਆਂ ਤਦ ਉਨ੍ਹਾਂ ’ਤੇ ਤਾਂ ਮਾਮਲਾ ਦਰਜ ਕਰ ਦਿੱਤਾ ਗਿਆ ਸੀ, ਜਦੋਂ ਕਿ ਲਾਰੈਂਸ ਬਿਸ਼ਨੋਈ ਨੇ ਇੰਟਰਵਿਊ ਦੌਰਾਨ ਕਈ ਸਨੀਸਨੀਖੇਜ ਖੁਲਾਸੇ ਕੀਤੇ ਸਨ, ਇੱਥੋ ਤੱਕ ਕੇ ਜਦੋਂ ਲਾਰੈਂਸ ਦੀ ਦੂਸਰੀ ਇੰਟਰਵਿਊ ਆਈ ਸੀ ਤਦ ਡੀ.ਜੀ.ਪੀ.ਗੌਰਵ ਯਾਦਵ ਦੀ ਕਾਫੀ ਕਿਰਕਿਰੀ ਹੋਈ ਸੀ ਕਿਉਂਕਿ ਉਨ੍ਹਾਂ ਨੇ ਪਹਿਲੀ ਇੰਟਰਵਿਊ ਤੋਂ ਬਾਅਦ ਇਹ ਦਾਅਵਾ ਕੀਤਾ ਸੀ ਕਿ ਲਾਰੈਂਸ ਦੀ ਇੰਟਰਵਿਊ ਕਿਸੇ ਬਾਹਰਲੇ ਸੂਬੇ ਵਿੱਚ ਹੋਈ ਹੈ। ਇਸ ਸਬੰਧੀ ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ. ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਨੇ ਫੋਨ ਨਹੀਂ ਚੁੱਕਿਆ ਹਾਲਾਂਕਿ ਜੇਲ੍ਹ ਸੂਤਰ ਇਸ ਹੜਤਾਲ ਦੀ ਪੁਸ਼ਟੀ ਕਰਦੇ ਹਨ ਤੇ ਇਸ ਪ੍ਰਤੀ ਸਰਕਾਰ ਨੂੰ ਜਾਣਕਾਰੀ ਭੇਜੀ ਜਾ ਚੁੱਕੀ ਹੈ।
ਬਠਿੰਡਾ ਜੇਲ੍ਹ ਦੇ 52 ਗੈਂਗਸਟਰ ਭੁੱਖ ਹੜਤਾਲ ’ਤੇ, ਪ੍ਰਸ਼ਾਸ਼ਨ ’ਤੇ ਧੱਕੇ ਦਾ ਦੋਸ਼