ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਬੀਤੇ ਕੱਲ੍ਹ ਜਲੰਧਰ ਰੋਡ ’ਤੇ ਪੈਂਦੇ ਪਿੰਡ ਪਿੱਪਲਾਵਾਲਾ ਵਿੱਚ ਭਾਜਪਾ ਦੀ ਆਗੂ ਬੀਬੀ ਮਹਿੰਦਰ ਕੌਰ ਜੋਸ਼ ਦੇ ਪੁੱਤਰ ਵੱਲੋਂ ਚਲਾਏ ਜਾ ਰਹੇ ਜਿੰਮ ਦੇ ਬਾਹਰ ਨੌਜਵਾਨਾਂ ਦੀਆਂ ਦੋ ਧਿਰਾਂ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਨੌਜਵਾਨ ਸਾਜਨ ਦੀ ਤਾਂ ਮੌਤ ਹੋ ਚੁੱਕੀ ਹੈ ਲੇਕਿਨ ਇਸ ਹਮਲੇ ਵਿੱਚ ਗੰਭੀਰ ਜਖਮੀ ਹੋਏ ਜਸਪ੍ਰੀਤ ਉਰਫ ਚੰਨਾ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਦਾਖਿਲ ਹਨ। ਹਸਪਤਾਲ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਚੰਨਾ ਹਸਪਤਾਲ ਦੀ ਚੌਥੀ ਮੰਜਿਲ ’ਤੇ ਸਥਿਤ ਨਿਊਰੋ ਆਈ.ਸੀ.ਯੂ.ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਇਹ ਵੀ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਦਰਮਿਆਨ ਚੰਨਾ ਦੇ ਸਿਰ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਜਸਪ੍ਰੀਤ ਚੰਨਾ ਹਮਲੇ ਵਿੱਚ ਗੰਭੀਰ ਜਖਮੀ ਹੋਇਆ ਸੀ ਜਿਸ ਪਿੱਛੋ ਪੁਲਿਸ ਨੇ ਪਹਿਲਾ ਉਸ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਤੇ ਬਾਅਦ ਵਿੱਚ ਆਈ.ਵੀ.ਵਾਈ ਹਸਪਤਾਲ ਵਿੱਚ ਉਸਦੇ ਕੁਝ ਆਪ੍ਰੇਸ਼ਨ ਕੀਤੇ ਗਏ ਤੇ ਉਪਰੰਤ ਉੱਥੋ ਵੀ ਉਸ ਨੂੰ ਡੀ.ਐੱਮ.ਸੀ.ਲਈ ਰੈਫਰ ਕਰ ਦਿੱਤਾ ਗਿਆ, ਇਸ ਸਭ ਦੇ ਦਰਮਿਆਨ ਖਾਸ ਗੱਲ ਇਹ ਵੀ ਰਹੀ ਕਿ ਜਸਪ੍ਰੀਤ ਚੰਨਾ ਦਾ ਕੋਈ ਕਰੀਬੀ ਜਾਂ ਰਿਸ਼ਤੇਦਾਰ ਉਸ ਸਮੇਂ ਮੌਜੂਦ ਨਹੀਂ ਰਿਹਾ ਜਦੋਂ ਉਸ ਨੂੰ ਡੀ.ਐੱਮ.ਸੀ.ਲਈ ਰੈਫਰ ਕੀਤਾ ਗਿਆ ਸੀ ਤੇ ਸ਼ਨੀਵਾਰ ਸਵੇਰੇ ਵੀ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਜਸਪ੍ਰੀਤ ਚੰਨਾ ਦੀ ਨਿਗਰਾਨੀ ਹੁਸ਼ਿਆਰਪੁਰ ਪੁਲਿਸ ਦੇ ਮੁਲਾਜਿਮ ਹੀ ਕਰ ਰਹੇ ਹਨ ਭਾਵੇਂ ਕਿ ਉਹ ਬੇਹੋਸ਼ ਹੈ।
ਕਿਸੇ ਸਮੇਂ ਬਿੰਨੀ ਗੁੱਜਰ ਦਾ ਵਿਰੋਧੀ ਰਿਹਾ ਚੰਨਾ
ਇਹ ਵੀ ਜਿਕਰਯੋਗ ਹੈ ਕਿ ਹੁਸ਼ਿਆਰਪੁਰ ਨਾਲ ਸਬੰਧਿਤ ਏ-ਕੈਟੇਗਰੀ ਦੇ ਗੈਂਗਸਟਰ ਬਿੰਨੀ ਗੁੱਜਰ ਜੋ ਕਿ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਦਾ ਜਸਪ੍ਰੀਤ ਚੰਨਾ ਕੱਟੜ ਵਿਰੋਧੀ ਰਿਹਾ ਹੈ ਤੇ ਦੋਵੇਂ ਇੱਕ-ਇੱਕ ਵਾਰ ਇੱਕ-ਦੂਜੇ ’ਤੇ ਵੱਡਾ ਹਮਲਾ ਵੀ ਕਰ ਚੁੱਕੇ ਹਨ ਲੇਕਿਨ ਪਿਛਲੇ ਸਮੇਂ ਦੌਰਾਨ ਜਦੋਂ ਜਸਪ੍ਰੀਤ ਚੰਨਾ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੇ ਬਾਹਰ ਆ ਕੇ ਬਿੰਨੀ ਗੁੱਜਰ ਦੇ ਇੱਕ ਖਾਸ ਨੌਜਵਾਨ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਹ ਬਿੰਨੀ ਗੁੱਜਰ ਨਾਲ ਭਵਿੱਖ ਵਿੱਚ ਕੋਈ ਲੜਾਈ ਨਹੀਂ ਚਾਹੁੰਦਾ ਤੇ ਮੇਰਾ ਇਹ ਮੈਸੇਜ ਬਿੰਨੀ ਤੱਕ ਪਹੁੰਚਾ ਕੇ ਉਸ ਦੇ ਇਰਾਦੇ ਬਾਰੇ ਦੱਸਿਆ ਜਾਵੇ ਜਿਸ ਪਿੱਛੋ ਉਸ ਮਿਡਲਮੈਨ ਨੇ ਬਿੰਨੀ ਤੱਕ ਚੰਨੇ ਦਾ ਸੰਦੇਸ਼ ਪੁੱਜਦਾ ਕੀਤੇ ਤੇ ਉਪਰੰਤ ਬਿੰਨੀ ਨੇ ਇਹ ਭਰੋਸਾ ਦਿੱਤਾ ਕਿ ਜੇਕਰ ਚੰਨਾ ਉਸ ਦੇ ਖਿਲਾਫ ਨਹੀਂ ਚੱਲੇਗਾ ਤਾਂ ਉਹ ਵੀ ਚੰਨੇ ਦੇ ਰਾਹ ਵਿੱਚ ਨਹੀਂ ਆਉਣਗੇ ਜਿਸ ਪਿੱਛੋ ਚੰਨੇ ਤੇ ਬਿੰਨੀ ਵਿੱਚ ਇੱਕ ਤਰ੍ਹਾਂ ਦਾ ਸੀਜ-ਫਾਇਰ ਹੋ ਗਿਆ ਸੀ, ਇਹ ਵੀ ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਜਸਪ੍ਰੀਤ ਚੰਨਾ ਸ਼ਹਿਰ ਵਿੱਚ ਇਹ ਗੱਲ ਆਮ ਕਰਦਾ ਸੀ ਕਿ ਹੁਣ ਉਹ ਜੁਰਮ ਦੀ ਦੁਨੀਆ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਉਸ ਨੇ ਇਸ ਦੇ ਸਭ ਰੰਗ ਦੇਖ ਲਏ ਹਨ ਤੇ ਗੈਂਗਸਟਰਵਾਦ ਵਿੱਚ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਰੱਖਿਆ।
ਭਤੀਜੇ ਸੱਤਿਆ ਨੇ ਕੀ ਫਿਰ ਚੰਨੇ ਨੂੰ ਇਸ ਪਾਸੇ ਖਿੱਚ ਲਿਆ
ਸ਼ਹਿਰ ਵਿੱਚ ਇਹ ਆਮ ਚਰਚਾ ਚੱਲ ਰਹੀ ਹੈ ਕਿ ਚੰਨੇ ਦੇ ਭਤੀਜੇ ਸੱਤਿਆ ਦੇ ਕਾਰਨ ਅੱਜ ਇਹ ਹਾਲਾਤ ਬਣੇ ਹਨ ਕਿਉਂਕਿ ਸੱਤਿਆ ਦੀ ਹੀ ਜਿੰਮ ਵਿੱਚ ਵਿਰੋਧੀ ਧਿਰ ਨਾਲ ਤਕਰਾਰ ਹੋਈ ਦੱਸੀ ਜਾ ਰਹੀ ਹੈ ਜਿਸ ਪਿੱਛੋ ਇਹ ਖੂਨੀ ਕਾਂਡ ਹੋਇਆ।
ਚੰਨੇ ਦੀ ਜਿੰਦਗੀ ’ਚ ਚਾਨਣ ਜਾਂ ਹਨੇਰਾ, ਤਕਦੀਰ ਨਾਲ ਫੈਸਲੇ ਦੀ ਲੜਾਈ ਜਾਰੀ, ਪੜ੍ਹੋ ਕਿਵੇ