ਦਾ ਐਡੀਟਰ ਨਿਊਜ. ਜਲੰਧਰ। ਜਲੰਧਰ ਲੋਕ ਸਭਾ ਦੀ ਉਪ ਚੋਣ ਦੇ ਮੈਦਾਨ ਵਿਚ ਉੱਤਰੀਆਂ ਚਾਰ ਪ੍ਰਮੁੱਖ ਧਿਰਾਂ ਨੇ ਇਸ ਚੋਣ ਮੈਦਾਨ ਵਿਚ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ, ਇਸ ਮਘੇ ਹੋਏ ਚੋਣ ਮੈਦਾਨ ਵਿਚ ਇਕ ਵਿਲੱਖਣ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤੇਵਰ ਕਾਫੀ ਮੱਧਮ ਦਿਖਾਈ ਦੇ ਰਹੇ ਹਨ, ਹਾਲਾਂਕਿ ਜੇਕਰ ਪਿਛਲੀਆਂ ਚੋਣਾਂ ਦਾ ਇਤਿਹਾਸ ਦੇਖਿਆ ਜਾਏ ਤਾਂ ਰਾਜਾ ਵੜਿੰਗ ਅਕਸਰ ਬੜੇ ਤੇਜ਼ ਤਰਾਰ ਨਜ਼ਰ ਆਉਂਦੇ ਹਨ,ਪਰ ਇਸ ਵਾਰ ਉਹ ਆਪਣੇ ਨਿੱਜੀ ਅਤੇ ਪੱਕੇ ਹੋਏ ਸੁਭਾਅ ਦੇ ਉਲਟ ਨਜ਼ਰ ਆ ਰਹੇ ਹਨ, ਅਜਿਹਾ ਇਕ ਖਾਸ ਵਜਾ ਕਰਕੇ ਹੋ ਰਿਹਾ ਹੈ ਕਿਉਂਕਿ ਇਸਦੇ ਪਿੱਛੇ ਇੱਕ ਕਥਿੱਤ ਗੁਪਤ ਡੀਲ ਦੱਸੀ ਜਾ ਰਹੀ ਹੈ ਅਤੇ ਪਤਾ ਲੱਗਾ ਹੈ ਕਿ ਰਾਜਾ ਵੜਿੰਗ ਦੀ ਆਮ ਆਦਮੀ ਪਾਰਟੀ ਦੇ ਇਕ ਵੱਡੇ ਨੇਤਾ ਨਾਲ ਜਲੰਧਰ ਵਿਚ ਇਕ ਗੁਪਤ ਮੀਟਿੰਗ ਹੋਈ ਹੈ। ਕਾਂਗਰਸ ਪਾਰਟੀ ਨਾਲ ਜੁੜੇ ਹੋਏ ਇੱਕ ਨੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਬੀਤੇ ਦਿਨੀ ਜਲੰਧਰ ਦੇ ਇਕ ਹੋਟਲ ਵਿਚ ਰਾਜਾ ਵੜਿੰਗ ਦੀ ਆਮ ਆਦਮੀ ਪਾਰਟੀ ਇੱਕ ਬੜੇ ਨੇਤਾ ਨਾਲ ਦੇਰ ਰਾਤ ਨੂੰ ਗੁਪਤ ਮੀਟਿੰਗ ਹੋਈ ਹੈ,ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਬੇਹੱਦ ਨਾਟਕੀ ਢੰਗ ਨਾਲ ਹੋਈ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਰਾਜਾ ਵੜਿੰਗ ਕਈ ਮਾਮਲਿਆਂ ਵਿਚ ਬੁਰੀ ਤਰ੍ਹਾਂ ਘਿਰੇ ਹੋਏ ਹਨ ਅਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਕ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਰਜਕਾਲ ਦੌਰਾਨ ਕਰੀਬ 870 ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਰਾਜਸਥਾਨ ਦੀ ਇੱਕ ਕੰਪਨੀ ਪਾਸੋਂ ਬਾਡੀਆਂ ਲਗਾਉਣ ਵਿਚ ਬੜੀ ਗੜਬੜੀ ਹੋਈ ਹੈ ਜਿਸ ਦੀ ਜਾਂਚ ਚੱਲ ਰਹੀ ਹੈ। ਇੱਥੇ ਜਿਕਰਯੋਗ ਹੈ ਕਿ ਪੰਜਾਬ ਦੀ ਪਿਛਲੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸਨ ਤਾਂ ਉਸ ਸਮੇਂ ਤਕਰੀਬਨ 870 ਬੱਸਾਂ ਨੂੰ ਬਾਡੀ ਲਗਾਉਣ ਦਾ ਟੈਂਡਰ ਦਿੱਤਾ ਗਿਆ ਸੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਸਮੇਂ ਪ੍ਰਤੀ ਬੱਸ ਨੂੰ ਬਾਡੀ ਲਗਾਉਣ ਲਈ 12 ਲੱਖ 98 ਹਜ਼ਾਰ ਦਾ ਟੈਂਡਰ ਦਿੱਤਾ ਗਿਆ ਸੀ , ਜਦ ਕਿ ਉਸ ਸਮੇਂ ਪ੍ਰਾਈਵੇਟ ਬੱਸਾਂ, ਜਿਹਨਾਂ ਦੀਆਂ ਬਾਡੀਆਂ ਸਰਕਾਰੀ ਬੱਸਾਂ ਨਾਲੋਂ ਕਈ ਗੁਣਾ ਵਧੀਆ ਹੁੰਦੀਆਂ ਹਨ,ਅਤੇ ਉਹ ਪ੍ਰਤੀ ਬੱਸ 8 ਤੋਂ ਲੈ ਕੇ 9 ਲੱਖ ਰੁਪਏ ਤੱਕ ਬਾਡੀ ਤੇ ਖਰਚ ਕਰਦੀਆਂ ਸਨ, ਇਹ ਟੈਂਡਰ ਰਾਜਸਥਾਨ ਦੀਆਂ 4 ਕੰਪਨੀਆਂ ਵੱਲੋਂ ਬਣਾਏ ਗਏ ਬੀ.ਐੱਮ.ਐੱਮ.ਐਸ ਗਰੁੱਪ ਨੂੰ ਦਿੱਤੇ ਗਏ ਸਨ, ਇਹ ਵੀ ਪਤਾ ਲਗਾ ਹੈ ਕਿ ਇਹ ਗਰੁੱਪ ਇਸ ਕਰਕੇ ਬਣਾਇਆ ਗਿਆ ਸੀ ਕਿਓਂਕਿ ਇਕ ਕੰਪਨੀ ਸਾਰੀਆਂ ਸ਼ਰਤਾਂ ਪੂਰੀਆ ਨਹੀਂ ਕਰਦੀ ਸੀ ਤਾ ਜੋ ਮਰਜੀ ਨਾਲ ਟੈਂਡਰ ਦਿਤੇ ਜਾ ਸਕਣ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਸ ਸਮੇਂ ਤੋਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਥਿਤ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ ਅਤੇ ਉਹ ਅਕਸਰ ਹੀ ਦੱਬੀ ਹੋਈ ਆਵਾਜ਼ ਵਿੱਚ ਹੀ ਸਰਕਾਰ ਦੇ ਖ਼ਿਲਾਫ਼ ਬੋਲ ਰਹੇ ਹਨ,ਇਸ ਗੱਲ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰ ਵੀ ਕਾਫੀ ਚਰਚਾ ਹੋ ਰਹੀ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸਨ ਤਾਂ ਉਹ ਆਪਣੇ ਕੱਟੜ ਵਿਰੋਧੀਆਂ ਦੀਆਂ ਬੱਸਾਂ ਆਮ ਚੈੱਕ ਕਰਦੇ ਸਨ ਅਤੇ ਬਕਾਇਦਾ ਤੌਰ ਤੇ ਮੀਡੀਆ ਨੂੰ ਆਪਣੇ ਨਾਲ ਰੱਖਦੇ ਸਨ ਅਤੇ ਉਸ ਸਮੇਂ ਓਹਨਾ ਦੇ ਤੇਵਰ ਕਾਫ਼ੀ ਤਿੱਖੇ ਹੁੰਦੇ ਸਨ।
ਜਾਂਚ ਠੰਡੇ ਬਸਤੇ ਵਿਚ
ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪਹਿਲੇ ਮਹੀਨੇ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਕੇ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਕਾਰਜਕਾਲ ਦੌਰਾਨ ਜਿਹੜੀਆਂ 870 ਬੱਸਾਂ ਦੀਆਂ ਬਾਡੀਆਂ ਲਗਾਈਆਂ ਗਈਆਂ ਉਸ ਵਿੱਚ ਵੱਡੇ ਪੱਧਰ ਤੇ ਕਥਿਤ ਗੜਬੜੀ ਹੋਈ ਹੈ ਅਤੇ ਇਹ ਗੱਲ ਨਿੱਕਲ ਕੇ ਸਾਹਮਣੇ ਆ ਰਹੀ ਸੀ 4 ਤੋਂ 5 ਲੱਖ ਮਹਿੰਗੀ ਬਾਡੀ ਲਗਾਈ ਗਈ ਅਤੇ ਇਸ ਸਬੰਧੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਕਾਇਦਾ ਤੌਰ ਤੇ ਇਹ ਸਟੇਟਮੈਂਟ ਦਿੱਤੀ ਸੀ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਉਸ ਸਮੇਂ ਤੋਂ ਹੀ ਰਾਜਾ ਵੜਿੰਗ ਦੇ ਤੇਵਰ ਢਿੱਲੇ ਪਏ ਹਨ ,ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਦੇ ਕਈ ਸਾਬਕਾ ਮੰਤਰੀਆਂ ਅਤੇ ਸਾਬਕਾ ਐਮ. ਐਲ. ਏ. ਦੀ ਜਾਂਚ ਹੋ ਰਹੀ ਹੈ ਪਰ ਬੱਸਾਂ ਦੇ ਬਾਡੀ ਕਾਂਡ ਦੀ ਜਾਂਚ ਠੰਡੇ ਬਸਤੇ ਵਿਚ ਪਈ ਹੋਈ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕੇ ਇਸ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਨਹੀਂ ਦਿੱਤੀ ਗਈ ਹੈ ਅਤੇ ਇਹ ਜਾਂਚ ਹਾਲੇ ਵਿਭਾਗੀ ਤੌਰ ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਵੀ ਰਾਜਾ ਵੜਿੰਗ ਤੇ ਹੋਰ ਕਥਿਤ ਗੰਭੀਰ ਇਲਜਾਮ ਵੀ ਲੱਗ ਰਹੇ ਹਨ ਅਤੇ ਓਥੇ ਦੁਜੇ ਪਾਸੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਇਹ ਚਰਚਾ ਚੱਲ ਰਹੀ ਹੈ ਕੇ ਰਾਜਾ ਵੜਿੰਗ ਨੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨਾਲ ਕਥਿੱਤ ਡੀਲ ਕੀਤੀ ਹੋਈ ਹੈ। ਜਾਂਚ ਨੂੰ ਲੈ ਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਸੰਪਰਕ ਕਰਨ ਕੋਸ਼ਿਸ ਕੀਤੀ ਗਈ ਪਰ ਓਹਨਾ ਨੇ ਦੋ ਵਾਰ ਫੋਨ ਕਰਨ ਤੇ ਫੋਨ ਨਹੀਂ ਚੁਕਿਆ | ਇਸ ਮਾਮਲੇ ਵਿੱਚ ਕਾਂਗਰਸ ਨੇ ਵੀ ਚੁਪੀ ਸਾਦੀ ਹੋਈ ਹੈ |
ਜਲੰਧਰ ਚੋਣ, ਰਾਜਾ ਵੜਿੰਗ ਦੀਆਂ ਰਗਾਂ ਖੁਸ਼ਕ ਪਈਆਂ, ਤਰ ਕਰਨ ਵਾਲੇ ਘਿਓ ’ਤੇ ਆਪ ਦੀ ਨਿਗ੍ਹਾਂ