ਦਾ ਐਡੀਟਰ ਨਿਊਜ਼,ਦਿਬਰੂਗੜ੍ਹ |’ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਤੋਂ ਵਕੀਲ ਸਿਮਰਨਜੀਤ ਸਿੰਘ ਰਾਹੀਂ ਇਕ ਪੱਤਰ ਖਾਲਸਾ ਪੰਥ ਦੇ ਨਾਮ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁੰਨਾਂ ਅਤੇ ਹੋਰ ਸਿੱਖ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਹਨ ਅਤੇ ਉਨ੍ਹਾਂ ਤੇ ਤਸ਼ੱਦਦ ਢਾਹਿਆ ਹੈ |
ਕੀ ਲਿਖਿਆ ਪੱਤਰ ਵਿਚ
”ਵਾਹਿਗੁਰੂ ਜੀ ਕਾ ਖਾਲਸਾ”
” ਵਾਹਿਗੁਰੂ ਜੀ ਕੀ ਫਤਹਿ”
”ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਅਕਾਲ ਪੁਰਖ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿਚ ਹਾਂ, ਮੈਂ ਸਮੂਹ ਖਾਲਸਾ ਪੰਥ ਨੂੰ ਅਪੀਲ ਕਰਦਾ ਹਾਂ ਕਿ, ਸਰਕਾਰ ਵੱਲੋਂ ‘ਵਾਰਿਸ ਪੰਜਾਬ ਦੇ’ ਅਤੇ ਪੰਥ ਦਾ ਦਰਦ ਰੱਖਣ ਵਾਲੇ ਹਰ ਸਿੱਖ ਤੇ ਭਾਰੀ ਤਸ਼ੱਦਦ ਕੀਤਾ ਗਿਆ ਹੈ ਅਤੇ ਪੰਜਾਬ ਦੇ ਕਈ ਵੱਖ-ਵੱਖ ਜ਼ਿਲਿਆਂ ਵਿਚ ਕਈ ਝੂਠੇ ਪਰਚੇ ਕੀਤੇ ਗਏ ਹਨ| ਇਹ ਸਾਰਾ ਮਸਲਾ ਖਾਲਸਾ ਪੰਥ ਦਾ ਹੈ ਅਤੇ ਮੈਂ ਪੰਥ ਨੂੰ ਅਪੀਲ ਕਰਦਾ ਹਾਂ,ਕਿ ਸਿੱਖ ਜਜ਼ਬਾ ਰੱਖਣ ਵਾਲੇ ਅਤੇ ਕਾਬਲ ਵਕੀਲਾਂ ਦਾ ਪੈਨਲ ਜਲਦ ਬਣਾ ਦਿੱਤਾ ਜਾਵੇਗਾ, ਜੋ ਸਾਰੇ ਕੇਸਾਂ ਦੀ ਪੈਰਵਾਈ ਕਰੇਗਾ ਅਤੇ ਕੋਈ ਵਿਅਕਤੀ ਨਿੱਜੀ ਤੌਰ ਤੇ ਦਾਅਵਾ ਨਾ ਕਰੇ| ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਇਕ ਰਿਟ ਫਾਈਲ ਕੀਤੀ ਸੀ, ਜਿਸ ਨੂੰ ਬਾਅਦ ਵਿਚ ਹਾਈਕੋਰਟ ਨੇ ਖਾਰਜ ਕਰ ਦਿੱਤਾ ਸੀ ਅਤੇ ਉਸ ਰਿਟ ਦੌਰਾਨ ਵਕੀਲ ਖਾਰਾ ਦੀ ਵਿਦਵਤਾ ਸਾਹਿਬ ਨੇ ਸਵਾਲ ਖੜੇ ਕਰਦਿਆਂ ਫਿਟਕਾਰ ਲਾਈ ਸੀ, ਜਿਸ ਕਰਕੇ ਖਾਰਾ ਦੀ ਕਾਫੀ ਕਿਰਕਿਰੀ ਹੋਈ ਸੀ ਅਤੇ ਵਕੀਲ ਖਾਰਾ ਵੱਲੋਂ ਆਪ ਮੁਹਾਰੇ ਅੱਗੇ ਆਉਣ ਨਾਲ ਕਈ ਸਿੱਖ ਦਰਦ ਰੱਖਣ ਵਾਲੇ ਵਕੀਲ ਪਿੱਛੇ ਹਟ ਗਏ ਸਨ| ਇੱਥੇ ਇਹ ਗੱਲ ਵਰਣਨਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿੱਚ ਐੱਨ.ਐੱਸ.ਏ ਅਧੀਨ ਬੰਦ ਸਿੱਖ ਨੌਜਵਾਨਾਂ ਦੀ ਪੈਰਵਾਈ ਕਰ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਇਸ ਸਬੰਧੀ ਇਕ ਵਕੀਲਾਂ ਦਾ ਪੈਨਲ ਬਣਾਇਆ ਹੋਇਆ ਹੈ