ਦਾ ਐਡੀਟਰ ਨਿਊਜ਼, ਚੰਡੀਗੜ੍ਹ : ਬੀਤੀ ਰਾਤ ਯੂ ਪੀ ਦੇ ਪ੍ਰਿਆਗਰਾਜ ਜ਼ਿਲ੍ਹੇ ਅੰਦਰ ਪੈਂਦੇ ਥਾਣੇ ਘੁੰਮਣ ਗੰਜ ਵਿੱਚ ਕਤਲ ਕੀਤੇ ਗਏ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਗੈਂਗਸਟਰ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਨੂੰ ਕਤਲ ਕਰਨ ਵਿਚ ਇਸਤੇਮਾਲ ਕੀਤੇ ਗਏ ਤੁਰਕੀ ਦੇ ਹਥਿਆਰਾ ਦਾ ਸਬੰਧ ਪੰਜਾਬ ਨਾਲ ਦੱਸਿਆ ਜਾ ਰਿਹਾ ਹੈ| ਇੱਥੇ ਹੀ ਨਹੀਂ ਅਤੀਕ ਵੱਲੋਂ ਵੀ ਪਹਿਲਾਂ ਜਿਹੜੇ ਹਥਿਆਰ ਮੰਗਵਾਏ ਗਏ, ਉਹ ਵੀ ਪੰਜਾਬ ਦੇ ਸਰਹੱਦੀ ਖੇਤਰ ਵਿੱਚੋਂ ਭੇਜੇ ਗਏ ਸਨ ,ਜਿਹੜੇ ਕੇ ਪਾਕਿਸਤਾਨ ਤੋਂ ਸਮੱਗਲ ਕਰਕੇ ਮੰਗਵਾਏ ਗਏ ਸੀ ਅਤੇ ਹੁਣ ਜਿਹੜੇ ਅਤੀਕ ਅਤੇ ਅਸ਼ਰਫ ਦੇ ਕਤਲ ਵਿਚ ਇਸਤੇਮਾਲ ਕੀਤੇ ਗਏ ਉਹ ਵੀ ਪਾਕਿਸਤਾਨ ਤੋਂ ਪੰਜਾਬ ਵਿੱਚ ਆਏ ਸਨ, ਖੁਫੀਆ ਏਜੰਸੀਆਂ ਨਾਲ ਜੁੜੇ ਸੂਤਰਾਂ ਤੋਂ ‘ ‘ਦਾ ਅਡੀਟਰ ਨਿਊਜ਼’ ਨੂੰ ਮਿਲੀ ਜਾਣਕਾਰੀ ਮੁਤਾਬਕ ਯੂਪੀ ਪੁਲਿਸ ਨੂੰ ਇਸ ਸਬੰਧੀ ਪੁਖ਼ਤਾ ਜਾਣਕਾਰੀ ਮਿਲੀ ਹੈ ਕੀ ਇਹ ਹਥਿਆਰ ਪੰਜਾਬ ਦੇ ਕਿਸੇ ਸਰਹੱਦੀ ਖੇਤਰ ਵਿੱਚੋਂ ਭੇਜੇ ਗਏ ਹਨ| ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਲਗਾਤਾਰ ਬੜੇ ਵੱਡੇ ਪੱਧਰ ਤੇ ਹਥਿਆਰਾਂ ਨੂੰ ਪੰਜਾਬ ਵਿੱਚ ਡਰੱਗ ਦੇ ਨਾਲ ਸਮੱਗਲ ਕਰ ਰਿਹਾ ਹੈ| ਪਤਾ ਲੱਗਾ ਹੈ ਕਿ ਇਹ ਪਿਸਟਲ ਤੁਰਕੀ ਦੇ ਬਣੇ ਹੋਏ ਹਨ, ਜੋ ਕਿ ਜ਼ਿਗਾਨਾ ਕੰਪਨੀ ਦੇ ਹਨ ‘ਤੇ ਇਹ ਇੱਕ ਸੈਮੀ ਆਟੋਮੈਟਿਕ ਪਿਸਟਲ ਹਨ | ਅਤੇ ਇੱਥੇ ਇਹ ਗੱਲ ਵਰਣਨਯੋਗ ਹੈ ਕਿ ਤੁਰਕੀ ਤੋਂ ਕਾਫ਼ੀ ਹਥਿਆਰ ਪਾਕਿਸਤਾਨ ਆਉਂਦਾ ਹੈ
ਚਾਰ ਤਸਕਰ ਰਿਡਾਰ ਤੇ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਯੂਪੀ ਪੁਲਿਸ ਨੇ ਪੰਜਾਬ ਦੇ ਸਰਹੱਦੀ ਖੇਤਰ ਨਾਲ ਸਬੰਧਤ ਚਾਰ ਸਮਗਲਰਾਂ ਦੀ ਨਿਸ਼ਾਨਦੇਹੀ ਹੋਈ ਹੈ| ਪਤਾ ਲੱਗਾ ਹੈ ਕਿ ਕਤਲ ਤੋਂ ਪਹਿਲਾਂ ਅਤੀਕ ਨੂੰ ਯੂਪੀ ਪੁਲਿਸ ਪੰਜਾਬ ਲੈ ਕੇ ਆ ਰਹੀ ਸੀ ਤਾਂ ਪਹਿਲਾਂ ਹੀ ਉਹਨਾਂ ਨੂੰ ਥਾਣੇ ਵਿੱਚ ਸਾਰੇ ਮੀਡੀਆ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ| ਪਤਾ ਲੱਗਾ ਹੈ ਕਿ ਹੈ ਅਤੀਕ ਦੇ ਕਤਲ ਵਿੱਚ ਸ਼ਾਮਲ 17 ਸਾਲਾਂ ਦਾ ਕਾਤਿਲ ਪਾਨੀਪਤ ਨਾਲ ਸਬੰਧਤ ਹੈ ਜਿਸ ਦਾ ਨਾਮ ਅਰੁਣ ਸੂਰਿਆ ਹੈ ਅਤੇ ਉਹ ਪਹਿਲਾਂ ਵੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ |