ਦਾ ਐਡੀਟਰ ਨਿਊਜ.ਹੁਸ਼ਿਆਰਪੁਰ । ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਅਹਿਮ ਖੁਲਾਸਾ ਹੋਇਆ ਹੈ ਕਿ ਪਿੰਡ ਮਰਨਾਈਆ ਤੋਂ ਅੰਮ੍ਰਿਤਪਾਲ ਨੂੰ ਪੁਲਿਸ ਘੇਰੇ ਵਿੱਚੋ ਕੱਢਣ ਵਾਲੇ ਕੋਈ ਹੋਰ ਨਹੀਂ ਬਲਕਿ ਹਾਲ ਹੀ ਵਿੱਚ ਗਿ੍ਰਫਤਾਰ ਕੀਤੇ ਗਏ ਐਡਵੋਕੇਟ ਰਾਜਦੀਪ ਅਤੇ ਉਸ ਦਾ ਸਾਥੀ ਸਰਬਜੀਤ ਸਿੰਘ ਸਨ, ਜਿਨ੍ਹਾਂ ਦਾ ਅਦਾਲਤ ਵੱਲੋਂ 4 ਦਿਨ ਦਾ ਪੁੁਲਿਸ ਰਿਮਾਂਡ ਦਿੱਤਾ ਗਿਆ ਹੈ ਜਦੋਂ ਕਿ ਉਕਾਂਰ ਨਾਥ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ, ਉੱਥੇ ਹੀ ਹੁਸ਼ਿਆਰਪੁਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਰਨੈਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਹੁਸ਼ਿਆਰਪੁਰ ਨਾਮ ਦੇ ਇੱਕ ਹੋਰ ਸਖਸ਼ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਜਦੋਂ ਮਰਨਾਈਆ ਤੋਂ ਨਿੱਕਲ ਕੇ ਰਾਜਪੁਰ ਭਾਈਆ ਪਹੁੰਚਾ ਤਾਂ ਉੱਥੇ ਪਹਿਲਾ ਤੋਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਦੋ ਭਰਾਵਾਂ ਦੇ ਘਰ ਵਿਖੇ ਰਹਿ ਕੇ ਅਮਿ੍ਰਤਪਾਲ ਨੇ ਕਿਸੇ ਵਿਅਕਤੀ ਦੀ ਡਿਊਟੀ ਲਗਾਈ ਤਾਂ ਉਸ ਵਿਅਕਤੀ ਨੇ ਇੰਗਲੈਂਡ ਵਿੱਚ ਗਿ੍ਰਫਤਾਰ ਕੀਤੇ ਗਏ ਵਕੀਲ ਰਾਜਦੀਪ ਦੇ ਭਰਾ ਹਰਜਾਪ ਸਿੰਘ ਨਾਲ ਸੰਪਰਕ ਕੀਤਾ ਅਤੇ ਹਰਜਾਪ ਸਿੰਘ ਨੇ ਅੰਮ੍ਰਿਤਪਾਲ ਨੂੰ ਉੱਥੋ ਕੱਢਣ ਦੀ ਜਿੰਮੇਵਾਰੀ ਆਪਣੇ ਭਰਾ ਵਕੀਲ ਰਾਜਦੀਪ ਨੂੰ ਸੌਂਪੀ, ਹਾਲਾਂਕਿ ਪੁਲਿਸ ਨੂੰ ਦਿੱਤੀ ਸਟੇਟਮੈਂਟ ਵਿੱਚ ਰਾਜਦੀਪ ਨੇ ਇਸ ਗੱਲ ਲਈ ਆਪਣੇ ਭਰਾ ਕੋਲ ਅਸਮਰੱਥਾ ਵੀ ਪ੍ਰਗਟਾਈ ਲੇਕਿਨ ਉਸ ਨੇ (ਹਰਜਾਪ) ਨੇ ਇਹ ਧਮਕੀ ਦਿੱਤੀ ਕਿ ਉਹ ਖੁਦ ਇੰਗਲੈਂਡ ਤੋਂ ਆ ਕੇ ਅਮਿ੍ਰਤਪਾਲ ਨੂੰ ਉੱਥੋ ਕੱਢ ਕੇ ਖੜੇਗਾ। ਇਸ ਪਿੱਛੋ ਰਾਜਦੀਪ ਨੇ ਆਪਣੇ ਦੋਸਤ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਸਰਬਜੀਤ ਇੰਡੈਵਰ ਗੱਡੀ ਲੈ ਕੇ ਆਇਆ ਅਤੇ ਇਹ ਲੋਕ ਪੂਰਾ ਦਿਨ ਰਾਜਪੁਰ ਭਾਈਆ ਦੇ ਇਰਦ-ਗਿਰਦ ਘੁੰਮਦੇ ਰਹੇ ਅਤੇ ਜਦੋਂ ਹਨੇਰਾ ਹੋਇਆ ਤਦ ਇਹ ਉੱਥੋ ਅਮਿ੍ਰਤਪਾਲ ਸਿੰਘ ਨੂੰ ਕੱਢ ਕੇ ਲੈ ਗਏ। ਪਤਾ ਲੱਗਾ ਹੈ ਕਿ ਰਾਜਪੁਰ ਭਾਈਆ ਤੋਂ ਇਹ ਲੋਕ ਅਮਿ੍ਰਤਪਾਲ ਸਿੰਘ ਨੂੰ ਨਾਲ ਲੈ ਕੇ ਹਿਮਾਚਲ ਵਿੱਚ ਕੁਝ ਦਿਨ ਘੁੰਮਦੇ ਰਹੇ ਅਤੇ ਬਾਅਦ ਵਿੱਚ ਹੁਸ਼ਿਆਰਪੁਰ ਤੋਂ ਹੀ ਇੱਕ ਟੈਕਸੀ ਦਾ ਇੰਤਜਾਮ ਕੀਤਾ ਗਿਆ ਅਤੇ ਉਸ ਟੈਕਸੀ ਚਾਲਕ ਨੂੰ 40 ਹਜਾਰ ਰੁਪਏ ਦਿੱਤੇ ਗਏ ਜਦੋਂ ਕਿ 50 ਹਜਾਰ ਰੁਪਏ ਅਮਿ੍ਰਤਪਾਲ ਸਿੰਘ ਨੂੰ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ, ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰਤ ਤੌਰ ’ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਉਸ ਟੈਕਸੀ ਚਾਲਕ ਤੱਕ ਵੀ ਪਹੁੰਚ ਗਈ ਹੈ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਉਕਤ ਟੈਕਸੀ ਚਾਲਕ ਪੁਲਿਸ ਕੋਲ ਉਨ੍ਹਾਂ ਤਮਾਮ ਥਾਵਾਂ ਦੇ ਖੁਲਾਸੇ ਕਰੇਗਾ ਜਿੱਥੇ-ਜਿੱਥੇ ਉਹ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਘੁੰਮਦਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਾਂਰ ਨਾਥ ਜੋ ਕਿ ਆਪਣੇ ਪਿੰਡ ਟੁੱਟ ਕਲਾ ਵਿੱਚ ਇੱਕ ਧਾਰਮਿਕ ਡੇਰੇ ਦਾ ਪ੍ਰਬੰਧਕ ਹੈ ਉਸਦੇ ਤਾਰ ਵੀ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਹੋਏ ਹਨ। ਰਾਜਦੀਪ ਸਿੰਘ ਦੇ ਵਕੀਲ ਐਡਵੋਕੇਟ ਤਨਹੀਰ ਸਿੰਘ ਬਰਿਆਣਾ ਅਤੇ ਸਰਬਜੀਤ ਸਿੰਘ ਦੇ ਵਕੀਲ ਹਰਪ੍ਰੀਤ ਚੱਗਰ ਨੇ ਦੱਸਿਆ ਕਿ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਲੇਕਿਨ ਅਦਾਲਤ ਨੇ 4 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਉੱਧਰ ਅਮਿ੍ਰਤਸਰ ਪੁਲਿਸ ਵੱਲੋਂ ਵੀ ਇਸ ਮਾਮਲੇ ਵਿੱਚ ਜਲਦ ਹੀ ਇੱਕ ਵੱਡਾ ਖੁਲਾਸਾ ਕਰਨ ਜਾ ਰਹੀ ਹੈ।
ਹਿਮਾਚਲ ਪੁਲਿਸ ਕੋਲ ਨਹੀਂ ਕੋਈ ਜਾਣਕਾਰੀ
ਇਹ ਪਹਿਲੀ ਵਾਰ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਹਿਮਾਚਲ ਵਿੱਚ ਜਾਣ ਦੀ ਗੱਲ ਸਾਹਮਣੇ ਆਈ ਹੈ, ਇਸ ਤੋਂ ਪਹਿਲਾ 29 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਰਨਾਈਆ ਤੋਂ ਫਰਾਰ ਹੋਇਆ ਸੀ ਤਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਇਸ ਗੱਲ ਦੀ ਲਗਾਤਾਰ ਚਰਚਾ ਹੋਈ ਸੀ ਕਿ ਅਮਿ੍ਰਤਪਾਲ ਸਿੰਘ ਹਿਮਾਚਲ ਜਾ ਸਕਦਾ ਹੈ ਲੇਕਿਨ ਇਸ ਸਬੰਧੀ ਦਾ ਐਡੀਟਰ ਨੂੰ ਹਿਮਾਚਲ ਇੰਟੈਲੀਜੈਂਸ ਨਾਲ ਜੁੜੇ ਇੱਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਪੁਲਿਸ ਵੱਲੋਂ ਹਿਮਾਚਲ ਪੁਲਿਸ ਨਾਲ ਨਾ ਤਾਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਨਾ ਹੀ ਪੰਜਾਬ ਪੁਲਿਸ ਵੱਲੋਂ ਕੋਈ ਮਦਦ ਮੰਗੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਪੁਲਿਸ ਵੱਲੋਂ ਜਿਹੜਾ ਆਪ੍ਰੇਸ਼ਨ ਕੀਤਾ ਗਿਆ ਉਹ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਹੀ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਕੋਈ ਖਾਸ ਜਾਣਕਾਰੀ ਪੰਜਾਬ ਪੁਲਿਸ ਨੂੰ ਨਹੀਂ ਦਿੱਤੀ ਗਈ।
ਕਿਸ ਤਰ੍ਹਾਂ ਰਾਤ ਹੁੰਦਿਆ ਹੀ ਰਾਜਪੁਰ ਭਾਈਆ ਤੋਂ ਫਰਾਰ ਹੋਇਆ ਸੀ ਅੰਮ੍ਰਿਤਪਾਲ ਸਿੰਘ, ਪੜ੍ਹੋ ਦਾ ਐਡੀਟਰ ਦੀ ਇਹ ਵਿਸ਼ੇਸ਼ ਰਿਪੋਰਟ