ਦਾ ਐਡੀਟਰ ਨਿਊਜ.ਬਠਿੰਡਾ। ਬਠਿੰਡਾ ਫੌਜੀ ਛਾਉਣੀ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਬਠਿੰਡਾ ਕੈਂਟ ਵਿੱਚ ਫਾਇਰਿੰਗ ਕਰਨ ਵਾਲੇ ਦੋ ਵਿਅਕਤੀ ਸਨ, ਜਿਨ੍ਹਾਂ ਨੇ ਚਿੱਟੇ ਰੰਗ ਦੇ ਕੁੜਤੇ-ਪਜਾਮੇ ਪਾਏ ਹੋਏ ਸਨ ਅਤੇ ਮੂੰਹ ਸਿਰ ਚਿੱਟੇ ਰੰਗ ਦੇ ਕੱਪੜੇ ਰੰਗ ਨਾਲ ਢੱਕੇ ਹੋਏ ਸਨ, ਉਨ੍ਹਾਂ ਵਿੱਚੋ ਇੱਕ ਦੇ ਹੱਥ ਵਿੱਚ ਇੰਨਸਾਫ ਰਾਇਫਲ ਅਤੇ ਦੂਜੇ ਦੇ ਹੱਥ ਵਿੱਚ ਕੁਹਾੜੀ ਫੜੀ ਹੋਈ ਸੀ, ਦਾ ਐਡੀਟਰ ਨੂੰ ਮਿਲੀ ਐੱਫ.ਆਈ.ਆਰ.ਦੀ ਕਾਪੀ ਮੁਤਾਬਿਕ ਮੇਜਰ ਆਸ਼ੂਤੋਸ਼ ਸ਼ੁਕਲਾ ਨੇ ਦੱਸਿਆ ਕਿ ਆਫੀਸਰ ਮੈੱਸ ਦੇ ਸਾਹਮਣੇ ਇੱਕ ਬੈਰਕ ਬਣੀ ਹੋਈ ਹੈ ਅਤੇ ਇਸ ਬੈਰਕ ਵਿੱਚ ਆਫੀਸਰ ਮੈੱਸ ਵਿੱਚ ਕੰਮ ਕਰਨ ਵਾਲੇ ਗਾਰਡ ਬੈਰਕ ਦੇ ਹੇਠਲੇ ਕਮਰੇ ਵਿੱਚ ਰਹਿੰਦੇ ਸਨ, ਜਿਨ੍ਹਾਂ ਵਿੱਚ ਗਨਰ ਨਾਗਾ ਸੁਰੇਸ਼, ਗਨਰ ਸਾਗਰ ਬੰਨੇ, ਗਨਰ ਯੋਗੇਸ਼ ਕੁਮਾਰ ਤੇ ਗਨਰ ਸੰਤੋਸ਼ ਤੇ ਗਨਰ ਕਮਲੇਸ਼ ਦੇ ਨਾਲ-ਨਾਲ ਦੂਸਰੇ ਜਵਾਨ ਵੀ ਬਿਲਡਿੰਗ ਵਿੱਚ ਰਹਿੰਦੇ ਸਨ ਅਤੇ ਬਿਨਾਂ ਹਥਿਆਰਾਂ ਤੋਂ ਦੋ-ਦੋ ਘੰਟੇ ਦੀ ਡਿਊਟੀ ਨਾਇਟ ਵਿੱਚ ਕਰਦੇ ਸਨ। ਉਨ੍ਹਾਂ ਦੱਸਿਆ ਕਿ 4.30 ਵਜੇ ਇੱਕ ਗਨਰ ਦਿਸਾਈ ਮੋਹਨ ਨੇ ਮੈਨੂੰ ਦੱਸਿਆ ਕਿ ਯੂਨਿਟ ਮੈੱਸ ਦੀ ਬੈਰਕ ਵਿੱਚ ਫਾਇਰਿੰਗ ਹੋਈ ਹੈ ਅਤੇ ਦੋ ਵਿਅਕਤੀ ਜਿਨ੍ਹਾਂ ਨੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਪਹਿਨੇ ਸਨ ਅਤੇ ਮੂੰਹ ਸਿਰ ਢੱਕੇ ਹੋਏ ਸਨ ਅਤੇ ਆਫੀਸਰ ਮੈੱਸ ਦੇ ਸਾਹਮਣੇ ਬਣੀ ਮੈੱਸ ਵਿੱਚ ਜਿੱਥੇ ਗਨਰ ਸੁੱਤੇ ਸਨ ਵਿੱਚੋ ਬਾਹਰ ਆ ਰਹੇ ਸਨ ਅਤੇ ਉਸ ਨੂੰ ਦੇਖਦੇ ਸਾਰ ਹੀ ਜੰਗਲ ਵੱਲ ਨੂੰ ਦੌੜ ਗਏ, ਜਿਸ ’ਤੇ ਮੈਂ ਅਤੇ ਕੈਪਟਨ ਸਾਤਨੂੰ ਮੌਕੇ ’ਤੇ ਉਸ ਬਿਲਡਿੰਗ ਵਿੱਚ ਗਏ ਅਤੇ ਪਹਿਲੇ ਕਮਰੇ ਵਿੱਚ ਦੇਖਿਆ ਕਿ ਗਨਰ ਸਾਗਰ ਬੰਨੋ ਤੇ ਯੋਗੇਸ਼ ਕੁਮਾਰ ਦੀਆਂ ਲਾਸ਼ਾਂ ਪਈਆਂ ਸਨ ਤੇ ਦੂਜੇ ਕਮਰੇ ਵਿੱਚ ਸੰਤੋਸ਼ ਤੇ ਕਮਲੇਸ਼ ਦੀਆਂ ਲਾਸ਼ਾਂ ਪਈਆਂ ਸਨ ਤੇ ਮੌਕੇ ਤੇ ਇੰਨਸਾਫ ਰਾਇਫਲ ਦੇ ਕਾਫੀ ਖਾਲ੍ਹੀ ਖੋਲ ਵੀ ਖਿੱਲਰੇ ਪਏ ਸਨ ਤੇ ਇੱਕ ਰਾਇਫਲ ਜਿਹੜੀ ਕਿ 31 ਮਾਰਚ ਨੂੰ ਨਾਇਕ ਮੁਪਡੀ ਹਰੀਸ਼ ਤੋਂ ਗੁੰਮ ਹੋ ਗਈ ਸੀ ਜਿਸਨੇ 9 ਅਪ੍ਰੈਲ ਨੂੰ ਉਸਦੇ ਗੁੰਮ ਹੋਣ ਬਾਰੇ ਦੱਸਿਆ ਸੀ ਤੇ ਜਾਂਚ ਚੱਲ ਰਹੀ ਸੀ ਉਹ ਵੀ ਘਟਨਾ ਵਾਲੀ ਜਗ੍ਹਾਂ ਤੇ ਪਈ ਮਿਲੀ ਤੇ ਉਸੇ ਰਾਇਫਲ ਨਾਲ ਹੀ ਇਨ੍ਹਾਂ 4 ਆਰਮੀ ਦੇ ਜਵਾਨਾਂ ਦਾ ਕਤਲ ਕੀਤਾ ਗਿਆ ਹਾਲਾਂਕਿ ਕਾਤਿਲਾਂ ਦੀ ਪਹਿਚਾਣ ਨਹੀਂ ਹੋ ਸਕੀ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾ ਪੰਜਾਬ ਪੁਲਿਸ ਇਸ ਗੱਲ ਦਾ ਦਾਅਵਾ ਕਰ ਚੁੱਕੀ ਹੈ ਕਿ ਇਹ ਅੱਤਵਾਦ ਨਾਲ ਸਬੰਧਿਤ ਘਟਨਾ ਨਹੀਂ ਹੈ।
ਬਠਿੰਡਾ ਛਾਉਣੀ ਮਾਮਲਾ, ਫੌਜ ਦੀ ਗੁੰਮ ਹੋਈ ਰਾਇਫਲ ਨਾਲ ਹੀ ਕੀਤਾ ਕਾਰਾ