ਦਾ ਐਡੀਟਰ ਨਿਊਜ਼, ਜਲੰਧਰ: ਲੋਕ ਸਭਾ ਸੀਟ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਵੱਲੋ ਆਪਣੇ ਉਮੀਦਵਾਰ ਦਾ ਨਾਮ ਲੱਗਭੱਗ ਤੈਅ ਕਰ ਲਿਆ ਗਿਆ ਹੈ, ਅਕਾਲੀ ਦਲ ਦੇ ਸੂਤਰਾਂ ਮੁਤਾਬਕ ਜਲੰਧਰ ਤੋਂ ਬੰਗਾ ਦੇ ਮੌਜੂਦਾ ਐਮ ਐਲ ਏ ਡਾਕਟਰ ਸੁਖਵਿੰਦਰ ਸੁੱਖੀ ਨੂੰ ਟਿਕਟ ਦਿੱਤੀ ਜਾ ਰਹੀ ਹੈ, ਹਾਲਾਕਿ ਇਸ ਤੋਂ ਪਹਿਲਾਂ ਆਦਮਪੁਰ ਤੋਂ ਵਿਧਾਇਕ ਰਹੇ ਪਵਨ ਕੁਮਾਰ ਟੀਨੂੰ ਅਤੇ ਸਰਵਣ ਸਿੰਘ ਫਿਲੌਰ ਦਾ ਨਾਮ ਇਸ ਸੀਟ ਲਈ ਲਿਆ ਜਾ ਰਿਹਾ ਸੀ, ਪਵਨ ਕੁਮਾਰ ਟੀਨੂੰ ਦੇ ਨਾਮ ਤੇ ਬਸਪਾ ਦੇ ਕਈ ਨੇਤਾਵਾਂ ਨੂੰ ਇਤਰਾਜ਼ ਸੀ ਅਤੇ ਸਰਵਣ ਸਿੰਘ ਫਿਲੌਰ ਦੇ ਨਾਮ ਤੇ ਅਕਾਲੀ ਦਲ ਦੇ ਕਈ ਨੇਤਾ ਵਿਰੋਧ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਬਲਦੇਵ ਸਿੰਘ ਖਹਿਰਾ ਪ੍ਰਮੁੱਖ ਸਨ| ਇਸ ਵਜ੍ਹਾ ਕਰਕੇ ਹੀ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੂੰ ਲਿਆਂਦਾ ਜਾ ਰਿਹਾ ਹੈ, ਉਹਨਾਂ ਦੇ ਨਾਮ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਜਿਸ ਦਾ ਐਲਾਨ ਅਕਾਲੀ ਦਲ ਅੱਜ ਕਰ ਸਕਦਾ ਹੈ
ਜਲੰਧਰ ਤੋਂ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਹੋ ਸਕਦੇ ਹਨ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ