ਦਾ ਐਡੀਟਰ ਨਿਊਜ. ਹੁਸ਼ਿਆਰਪੁਰ। ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਗਿ੍ਰਫਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਮਿੰਟ-ਦਰ-ਮਿੰਟ ਸੂਚਨਾਵਾਂ ਦਾ ਪ੍ਰਵਾਹ ਬਦਲ ਰਿਹਾ ਹੈ, ਪਹਿਲੀ ਸੂਚਨਾ ਮੁਤਾਬਿਕ ਜਿੱਥੇ ਪੱਪਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਦੇ ਦਸੂਹਾ ਸ਼ਹਿਰ ਦੇ ਇੱਕ ਮੁਹੱਲੇ ਜਿਸਦਾ ਨਾਮ ਕਸਬਾ ਹੈ ਵਿੱਚੋਂ ਕਾਂਊਟਰ ਇੰਟੈਲੀਜੈਂਸ ਅਮਿ੍ਰਤਸਰ ਦੀ ਟੀਮ ਵੱਲੋਂ ਗਿ੍ਰਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਲੇਕਿਨ ਹੁਣ ਸੂਚਨਾ ਆ ਰਹੀ ਹੈ ਕਿ ਪੱਪਲਪ੍ਰੀਤ ਸਿੰਘ ਨੂੰ ਅਮਿ੍ਰਤਸਰ ਦਿਹਾਤੀ ਦੇ ਕਿਸੇ ਇਲਾਕੇ ਵਿੱਚ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ ਲੇਕਿਨ ਹੁਸ਼ਿਆਰਪੁਰ ਪੁਲਿਸ ਇਸ ਮਾਮਲੇ ਵਿੱਚ ਆਪਣੇ ਪੈਰਾਂ ’ਤੇ ਪਾਣੀ ਨਹੀਂ ਪੈਣ ਦੇ ਰਹੀ ਹੈ ਅਤੇ ਅਧਿਕਾਰੀ ਲਗਾਤਾਰ ਇਹੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਗਿ੍ਰਫਤਾਰੀ ਦੀ ਕੋਈ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ 28 ਮਾਰਚ ਨੂੰ ਹੁਸ਼ਿਆਰਪੁਰ ਤੋਂ ਫਗਵਾੜਾ ਜਾਣ ਵਾਲੇ ਰੋਡ ’ਤੇ ਪੈਂਦੇ ਪਿੰਡ ਮਰਨਾਈਆ ਤੋਂ ਅਮਿ੍ਰਤਪਾਲ ਸਿੰਘ ਅਤੇ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਗੱਡੀ ਛੱਡ ਮੌਕੇ ਤੋਂ ਫਰਾਰ ਹੋ ਗਏ ਹਨ।
ਪੱਪਲਪ੍ਰੀਤ ਮਾਮਲਾ-ਭੰਬਲਭੂਸਾ ਬਰਕਰਾਰ, ਦਸੂਹੇ ਦੇ ਨਾਲ-ਨਾਲ ਹੁਣ ਅਮਿ੍ਰਤਸਰ ਦੀ ਵੀ ਚਰਚਾ