ਦਾ ਐਡੀਟਰ ਨਿਊਜ਼,ਚੰਡੀਗੜ੍ਹ: ਭੁਪਾਲ ਤੋ ਛਪਣ ਵਾਲੀ ਇਕ ਹਿੰਦੀ ਅਖ਼ਬਾਰ ਦੈਨਿਕ ਭਾਸਕਰ ਦੀ ਇਕ ਖਬਰ ਨੂੰ ਲੈ ਕੇ ਖੁਦ ਕਿਰਕਿਰੀ ਹੋ ਰਹੀ ਹੈ, ਅਖਬਾਰ ਨੇ ਅੱਜ ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਦੀ ਇਹ ਖ਼ਬਰ ਛਾਪ ਦਿੱਤੀ ਕੇ ਉਹ 31 ਮਾਰਚ ਨੂੰ ਰਿਟਾਇਰ ਹੋ ਗਏ ਹਨ, ਜਦ ਕਿ ਉਹਨਾਂ ਦੀ ਰਿਟਾਇਰਮੈਂਟ 30 ਜੂਨ ਨੂੰ ਹੈ | ਇਹ ਗਲਤ ਖਬਰ ਛਪਣ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿਚ ਆ ਗਈ ਅਤੇ ਉਹਨਾਂ ਨੇ ਭਾਸਕਰ ਦੇ ਪੰਜਾਬ ਦੇ ਐਡੀਟਰ ਬਲਦੇਵ ਕ੍ਰਿਸ਼ਨ ਸ਼ਰਮਾ ਦੀ ਖ਼ੂਬ ਖਿਚਾਈ ਕੀਤੀ, ਨਤੀਜਾ ਇਹ ਹੋਇਆ ਕਿ ਖਬਰ ਨੂੰ ਦਰੁਸਤ ਕਰ ਤਰੁੰਤ ਭਾਸਕਰ ਦੇ ਡਿਜਿਟਲ ਅਡੀਸ਼ਨ ਭਾਸਕਰ ਡਾਟ ਕਾਮ ਤੇ ਇਹ ਛਾਪਿਆ ਗਿਆ ਹੈ ਕਿ ਵਿਜੇ ਕੁਮਾਰ ਜੰਜੂਆ ਰਿਟਾਇਰ ਨਹੀਂ ਹੋਏ ਹਨ, ਸਗੋਂ ਉਹ ਕਿਸੇ ਹੋਰ ਆਈ.ਏ.ਐਸ ਅਫਸਰ ਦੀ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਏ ਸਨ| ਇਹਨਾਂ ਦੋਵੇਂ ਖਬਰਾਂ ਨੂੰ ਪੰਜਾਬ ਸਰਕਾਰ ਨੇ ਆਪਣੇ ਟਵਿਟਰ ਹੈਂਡਲ ਤੇ ਸ਼ੇਅਰ ਕੀਤਾ ਹੈ ਅਤੇ ਜਿਹੜੀ ਖਬਰ ਰਿਟਾਇਰਮੈਂਟ ਵਾਲੀ ਹੈ ਉਸ ਤੇ ਬਕਾਇਦਾ ਤੌਰ ਤੇ ਇਨਕੋਰੈਕਟ ਦਾ ਵਾਟਰਮਾਰਕ ਲਗਾਇਆ ਹੈ| ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਦੈਨਿਕ ਭਾਸਕਰ ਲਗਾਤਾਰ ਗਲਤ ਖਬਰਾਂ ਛਾਪ ਰਿਹਾ ਹੈ, ਲਗਾਤਾਰ ਮਾਫ਼ੀ ਵੀ ਮੰਗ ਰਿਹਾ ਹੈ, ਕੁਝ ਮਹੀਨੇ ਪਹਿਲਾਂ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਗ਼ਲਤ ਟਿੱਪਣੀਆਂ ਛਾਪੀਆਂ ਸਨ, ਜਿਸ ਕਰਕੇ ਭਾਸਕਰ ਦੇ ਕਈ ਐਡੀਟਰਾਂ ਨੂੰ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਮੁਆਫੀ ਮੰਗਣੀ ਪਈ ਸੀ ਅਤੇ ਉਹ ਮਾਫੀਨਾਮਾ ਅਗਲੇ ਦਿਨ ਭਾਸਕਰ ਵਿੱਚ ਛਾਪਿਆ ਵੀ ਗਿਆ ਸੀ |
ਭਾਸਕਰ ਨੇ ਕਰ ਦਿੱਤਾ ਅੱਜ ਚੀਫ ਸੈਕਟਰੀ ਨੂੰ ਜਬਰੀ ਰਿਟਾਇਰ, ਖਿਚਾਈ ਤੋਂ ਬਾਅਦ ਦੇਖੋ ਕੀ ਹੋਇਆ ?