ਦਾ ਐਡੀਟਰ ਨਿਊਜ਼,ਚੰਡੀਗੜ੍ : ਜੰਗਲੀ ਜੀਵ ਵਿਭਾਗ ਰੋਪੜ ਦੇ ਅਧਿਕਾਰੀਆਂ ਨੇ ਰੋਪੜ ਦੇ ਆਈ ਆਈ ਟੀ ਵਿੱਚ ਇਕ ਤੇਂਦੂਏ ਨੂੰ ਫੜਿਆ ਹੈ ਇਸ ਸਬੰਧੀ ਡੀਐਫਓ ਕੁਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਮਾਰਚ ਨੂੰ ਰਾਤ 7:30 ਵਜੇ ਦੇ ਕਰੀਬ ਆਈਆਈਟੀ ਨੰਗਲ ਦੇ ਕੈਂਪਸ ਵਿੱਚ ਲੱਗੇ ਸੀਸੀ ਟੀਵੀ ਕੈਮਰਿਆਂ ਵਿੱਚ ਇਕ ਤੇਂਦੂਆ ਇੱਕ ਕੁੱਤੇ ਨੂੰ ਲੈ ਕੇ ਜਾਂਦਾ ਹੋਇਆ ਦੇਖਿਆ ਗਿਆ,ਇਸ ਤੇ ਆਈਆਈਟੀ ਨੰਗਲ ਨੇ ਜੰਗਲੀ ਜੀਵ ਵਿਭਾਗ ਨੂੰ ਇਕ ਪੱਤਰ ਲਿਖ ਕੇ ਜਾਣਕਾਰੀ ਦਿਤੀ ਅਤੇ ਇਸ ਦੌਰਾਨ ਉਸ ਨੂੰ ਫੜਨ ਦੀ ਕਵਾਇਦ ਸ਼ੁਰੂ ਕੀਤੀ ਗਈ,
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਤੇਂਦੂਏ ਨੂੰ ਫੜ ਲਿਆ ਗਿਆ ਅਤੇ ਉਸ ਦਾ ਮੈਡੀਕਲ ਚੈਕਅੱਪ ਕਰਨ ਤੋਂ ਬਾਅਦ ਉਸ ਨੁੰ ਦੁਬਾਰਾ ਜੰਗਲ ਵਿਚ ਛੱਡ ਦਿੱਤਾ ਜਾਵੇਗਾ