ਦਾ ਐਡੀਟਰ ਨਿਊਜ਼, ਰਾਜਕੋਟ —- ਭਾਰਤ ਨੇ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਨਿਊਜ਼ੀਲੈਂਡ ਲਈ 285 ਦੌੜਾਂ ਦਾ ਟੀਚਾ ਰੱਖਿਆ ਹੈ। ਨਿਊਜ਼ੀਲੈਂਡ ਨੇ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਭਾਰਤੀ ਟੀਮ ਨੇ 50 ਓਵਰਾਂ ਵਿੱਚ 7 ਵਿਕਟਾਂ ‘ਤੇ 284 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 92 ਗੇਂਦਾਂ ‘ਤੇ 112 ਦੌੜਾਂ ਦੀ ਅਜੇਤੂ ਪਾਰੀ ਖੇਡੀ, ਉਨ੍ਹਾਂ ਨੇ ਵਨਡੇ ਕਰੀਅਰ ਦਾ ਆਪਣਾ 8ਵਾਂ ਸੈਂਕੜਾ ਲਗਾਇਆ। ਕਪਤਾਨ ਸ਼ੁਭਮਨ ਗਿੱਲ ਨੇ 56, ਰੋਹਿਤ ਸ਼ਰਮਾ ਨੇ 24 ਅਤੇ ਵਿਰਾਟ ਕੋਹਲੀ ਨੇ 23 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ ਮਹੱਤਵਪੂਰਨ 27 ਦੌੜਾਂ ਦਾ ਯੋਗਦਾਨ ਪਾਇਆ।

ਨਿਊਜ਼ੀਲੈਂਡ ਲਈ ਕ੍ਰਿਸ਼ਚੀਅਨ ਕਲਾਰਕ ਨੇ 3 ਵਿਕਟਾਂ ਲਈਆਂ। ਡੈਬਿਊ ਕਰਨ ਵਾਲੇ ਜੈਡਨ ਲੈਨੌਕਸ, ਜੈਕ ਫਾਲਕਸ, ਕਾਈਲ ਜੈਮੀਸਨ ਅਤੇ ਕਪਤਾਨ ਮਾਈਕਲ ਬ੍ਰੇਸਵੈੱਲ ਨੇ ਇੱਕ-ਇੱਕ ਵਿਕਟ ਲਈ।