ਦਾ ਐਡੀਟਰ ਨਿਊਜ਼, ਕੋਲਕਾਤਾ —- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੈਸਟ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਸਮੇਂ ਦੂਜੇ ਦਿਨ ਦਾ ਦੂਜਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ 8 ਵਿਕਟਾਂ ਦੇ ਨੁਕਸਾਨ ‘ਤੇ 187 ਦੌੜਾਂ ਬਣਾ ਲਈਆਂ ਹਨ ਅਤੇ 28 ਦੌੜਾਂ ਦੀ ਲੀਡ ਲੈ ਲਈ ਹੈ। ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਕ੍ਰੀਜ਼ ‘ਤੇ ਹਨ। ਪਹਿਲੇ ਸੈਸ਼ਨ ਦੌਰਾਨ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਬੱਲੇਬਾਜ਼ੀ ਦੌਰਾਨ ਇੰਜਰਡ (ਸੱਟ ਦਾ ਸ਼ਿਕਾਰ) ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ ਅਤੇ ਉਹ ‘ਰਿਟਾਇਰਡ ਹਰਟ’ ਹੋ ਗਏ। ਦੱਸ ਦਈਏ ਕਿ ਗਰਦਨ ਦੇ ਦਰਦ ਕਾਰਨ ਕਪਤਾਨ ਸ਼ੁਭਮਨ ਗਿੱਲ ਰਿਟਾਇਰਡ ਹਰਟ ਹੋਏ।
ਦੂਜੇ ਸੈਸ਼ਨ ‘ਚ ਭਾਰਤ ਦੀ 9ਵੀਂ ਵਿਕਟ ਵੀ ਡਿੱਗ ਚੁੱਕੀ ਹੈ। ਅਕਸ਼ਰ ਪਟੇਲ 16 ਰਨ ਬਣਾ ਕ ਆਊਟ ਹੋਏ। ਮੁਹੰਮਦ ਸਿਰਾਜ 1 ਦੌੜ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ, ਕੁਲਦੀਪ ਯਾਦਵ (1), ਰਵਿੰਦਰ ਜਡੇਜਾ (27), ਧਰੁਵ ਜੁਰੇਲ (14), ਵਾਸ਼ਿੰਗਟਨ ਸੁੰਦਰ (29), ਕੇਐਲ ਰਾਹੁਲ (39), ਅਤੇ ਰਿਸ਼ਭ ਪੰਤ (27) ਆਊਟ ਹੋ ਗਏ।

ਇਸ ਤਹਿਤ ਭਾਰਤ ਦੀ ਪਹਿਲੀ ਪਾਰਿ ਸਮਾਪਤ ਹੋ ਗਈ ਹੈ। ਭਾਰਤ ਨੇ ਪਹਿਲੀ ਪਾਰੀ ‘ਚ 189/9 ਦੌੜਾਂ ਬਣਾਈਆਂ। ਗਰਦਨ ਦੇ ਦਰਦ ਕਾਰਨ ਕਪਤਾਨ ਸ਼ੁਭਮਨ ਗਿੱਲ ਰਿਟਾਇਰਡ ਹਰਟ ਹੋਏ ਅਤੇ ਅਖੀਰ ਤੱਕ ਬੈਟਿੰਗ ਕਰਨ ਨਹੀਂ ਆਏ। ਭਾਰਤ ਨੇ ਪਹਿਲੀ ਪਾਰੀ ‘ਚ 30 ਦੌੜਾਂ ਦੀ ਲੀਡ ਲਈ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ 159 ਦੌੜਾਂ ‘ਤੇ ਆਊਟ ਹੋ ਗਿਆ। ਜਸਪ੍ਰੀਤ ਬੁਮਰਾਹ ਨੇ ਭਾਰਤ ਲਈ 5 ਵਿਕਟਾਂ ਲਈਆਂ।