- ਵਿਅਕਤੀ ਨੇ ਉਸਦੀ ਕਮਰ ‘ਤੇ ਵੀ ਆਪਣਾ ਹੱਥ ਰੱਖਿਆ
- ਸੁਰੱਖਿਆ ਗਾਰਡਾਂ ਨੇ ਤੁਰੰਤ ਉਸਨੂੰ ਹਟਾ ਦਿੱਤਾ
ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——- ਬੁੱਧਵਾਰ ਨੂੰ ਇੱਕ ਆਦਮੀ ਨੇ ਸੜਕ ‘ਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਰਾਬੀ ਵਿਅਕਤੀ ਨੇ ਉਸਨੂੰ ਛੂਹਣ ਅਤੇ ਚੁੰਮਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਰਾਜਧਾਨੀ ਮੈਕਸੀਕੋ ਸਿਟੀ ਦੇ ਪੁਰਾਣੇ ਕੁਆਰਟਰ ਵਿੱਚ ਵਾਪਰੀ।
ਰਾਸ਼ਟਰਪਤੀ ਸ਼ੀਨਬੌਮ ਲੋਕਾਂ ਨਾਲ ਗੱਲ ਕਰ ਰਹੇ ਸਨ ਜਦੋਂ ਉਹ ਆਦਮੀ ਉਸਦੇ ਕੋਲ ਆਇਆ, ਆਪਣਾ ਹੱਥ ਉਸਦੀ ਕਮਰ ‘ਤੇ ਰੱਖਿਆ ਅਤੇ ਉਸਨੂੰ ਕਮਰ ਤੋਂ ਫੜ ਕੇ ਚੁੰਮਣ ਦੀ ਕੋਸ਼ਿਸ਼ ਕੀਤੀ।

ਸ਼ੀਨਬੌਮ ਮੁਸਕਰਾਈ ਅਤੇ ਸ਼ਾਂਤੀ ਨਾਲ ਉਸ ਵਿਅਕਤੀ ਦਾ ਹੱਥ ਹਟਾਇਆ, ਉਸਨੂੰ ਦੇਖਿਆ, ਅਤੇ ਕਿਹਾ, “ਚਿੰਤਾ ਨਾ ਕਰੋ।” ਜਿਸ ਤੋਂ ਬਾਅਦ ਰਾਸ਼ਟਰਪਤੀ ਦੇ ਸੁਰੱਖਿਆ ਗਾਰਡਾਂ ਨੇ ਫਿਰ ਤੁਰੰਤ ਉਸ ਵਿਅਕਤੀ ਨੂੰ ਪਰੀ ਹਟਾ ਦਿੱਤਾ।
ਇਸ ਘਟਨਾ ਬਾਰੇ ਰਾਸ਼ਟਰਪਤੀ ਦਫ਼ਤਰ ਤੋਂ ਕੋਈ ਬਿਆਨ ਨਹੀਂ ਆਇਆ ਹੈ। ਸ਼ੀਨਬੌਮ ਅਕਸਰ ਸੜਕਾਂ ‘ਤੇ ਨਿਕਲਦੀ ਹੈ, ਹੱਥ ਮਿਲਾਉਂਦੀ ਹੈ, ਸੈਲਫੀ ਲੈਂਦੀ ਹੈ ਅਤੇ ਲੋਕਾਂ ਦੀਆਂ ਗੱਲਾਂ ਸੁਣਦੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਮੈਕਸੀਕੋ ਵਿੱਚ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਹਾਲ ਹੀ ਵਿੱਚ, ਮਿਚੋਆਕਨ ਰਾਜ ਦੇ ਉਰੂਆਪਨ ਸ਼ਹਿਰ ਦੇ ਮੇਅਰ ਕਾਰਲੋਸ ਮੰਜ਼ੋ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।