ਦਾ ਐਡੀਟਰ ਨਿਊਜ਼, ਪਟਿਆਲਾ ——– ਪੰਜਾਬ ਦੇ ਤਸਪ੍ਰੀਤ ਸਿੰਘ ਨੇ ਅਮਰੀਕਾ ’ਚ ਪਹਿਲਾ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ ਹਾਸਿਲ ਕੀਤਾ ਹੈ। ਤਸਪ੍ਰੀਤ ਸਿੰਘ 2019 ਵਿਚ ਪਟਿਆਲਾ ਤੋਂ ਅਮਰੀਕਾ ਗਿਆ ਸੀ। ਸਭ ਤੋਂ ਪਹਿਲਾਂ ਤਸਪ੍ਰੀਤ ਨੇ ਯੂ.ਐੱਸ.ਏ. ਆਰਮੀ ਜੁਆਇੰਨ ਕੀਤੀ ਅਤੇ ਹੁਣ ਉਸ ਨੇ ਪੁਲਿਸ ਜੁਅਇੰਨ ਕਰ ਲਈ ਹੈ।
ਇਹ ਵੀ ਦੱਸ ਦਈਏ ਕਿ ਤਸਪ੍ਰੀਤ ਸਿੰਘ ਗਿੱਲ ਨੇ ਐੱਫ.ਬੀ.ਆਈ ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਪਰ ਹੁਣ ਉਨ੍ਹਾਂ ਨੇ ਪੁਲਿਸ ਵਿਚ ਅਫਸਰ ਬਣ ਕੇ ਸੇਵਾ ਨਿਭਾਉਣ ਦਾ ਫੈਸਲਾ ਕਰ ਲਿਆ ਹੈ। ਇਸ ਵੇਲੇ ਉਹ ਓਹੀਓ ਕਲੀਵਲੈਂਡ ਸ਼ਹਿਰ ਵਿਚ ਉਹ ਪਹਿਲੇ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਬਣੇ ਹਨ।

ਜ਼ਿਕਰਯੋਗ ਹੈ ਕਿ ਤਸਪ੍ਰੀਤ ਸਿੰਘ ਦਾ ਗਿੱਲ ਪਰਿਵਾਰ ਪਟਿਆਲਾ ਸ਼ਹਿਰ ਦਾ ਨਾਮੀ ਪਰਿਵਾਰ ਹੈ। ਤਸਪ੍ਰੀਤ ਵੱਡੇ ਭਰਾ ਐਡਵੋਕੇਟ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਦੂਜੇ ਵੱਡੇ ਭਰਾ ਕੰਵਰ ਹਰਪ੍ਰੀਤ ਸਿੰਘ ਗਿੱਲ ਉਘੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰੀ ਹਨ। ਤਸਪ੍ਰੀਤ ਦੇ ਪਿਤਾ ਸਵ: ਗੁਰਮੀਤ ਸਿੰਘ ਗਿੱਲ ਨਾਮੀ ਸਪੋਰਟਸ ਪ੍ਰਮੋਟਰ ਅਤੇ ਲੋਕ ਸੇਵਕ ਸਨ।