ਦਾ ਐਡੀਟਰ ਨਿਊਜ, ਚੰਡੀਗੜ੍ਹ ——– ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਵੱਡੀ ਪੱਧਰ ਉੱਤੇ ਰੱਦੋ ਬਦਲ ਕੀਤਾ ਗਿਆ ਹੈ, ਜਿਸ ਵਿੱਚ ਆਈਪੀਐਸ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਤਬਾਦਲੇ ਕੀਤੇ ਗਏ ਹਨ ਹਾਲਾਂਕਿ ਇਹ ਤਬਾਦਲੇ 100 ਤੋਂ ਉੱਪਰ ਅਧਿਕਾਰੀਆਂ ਦੇ ਹੋਏ ਹਨ ਪਰ ਇਹਨਾਂ ਵਿੱਚੋਂ ਸਿਰਫ ਇੱਕ ਹੀ ਅਜਿਹਾ ਤਬਾਦਲਾ ਹੈ ਜਿਸਦੀ ਚਰਚਾ ਸਰਕਾਰ ਉੱਤੇ ਸਵਾਲ ਖੜੇ ਕਰਨ ਲੱਗ ਪਈ ਹੈ ਕਿ ਕਿਵੇਂ ਪੰਜਾਬ ਦੇ ਇੱਕ ਸਭ ਤੋਂ ਜਿਆਦਾ ਚਰਚਿਤ ਆਸ਼ਿਕ ਮਿਜਾਜ਼ ਪੁਲਿਸ ਅਧਿਕਾਰੀ ਨੂੰ ਜਲੰਧਰ ਵਿਖੇ ਡੀਸੀਪੀ ਤੈਨਾਤ ਕੀਤਾ ਗਿਆ ਹੈ, ਉਸ ਦੀ ਆਸ਼ਕੀ ਦੇ ਚਰਚੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਹਨ ਅਤੇ ਉਨਾਂ ਦਾ ਤਬਾਦਲਾ ਵੀ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਛਿੱਤਰ ਖਾਣ ਤੋਂ ਬਾਅਦ ਕੀਤਾ ਗਿਆ ਸੀ, ਸਭ ਤੋਂ ਪਹਿਲਾਂ ਇਹ ਅਧਿਕਾਰੀ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਹੁਸ਼ਿਆਰਪੁਰ ਦੇ ਇੱਕ ਹੋਟਲ ਵਿੱਚ ਕਬਜ਼ਾ ਲੈਣ ਗਏ ਨੂੰ ਛਿੱਤਰ ਰਸੀਦ ਕੀਤੇ ਗਏ ਸਨ, ਉਸ ਤੋਂ ਬਾਅਦ ਉਸ ਦੀ ਚਰਚਾ ਹੁਸ਼ਿਆਰਪੁਰ ਦੀ ਹੀ ਇੱਕ ਸਾਬਕਾ ਡਰੱਗ ਤਸਕਰ ਅਤੇ ਵਿਵਾਦਤ ਔਰਤ ਨਾਲ ਆਸ਼ਕੀ ਦੇ ਕਾਰਨ ਪੰਜਾਬ ਪੁਲਿਸ ਅਤੇ ਪੂਰੇ ਪੰਜਾਬ ਵਿੱਚ ਵੱਡੀ ਪੱਧਰ ਤੇ ਹੋਈ ਅਤੇ ਉਸ ਵਕਤ ਉਸ ਵਿਵਾਦਤ ਔਰਤ ਦੇ ਪਤੀ ਨੇ ਸ਼ਰੇਆਮ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਗਾਏ ਸਨ ਕਿ ਹੁਸ਼ਿਆਰਪੁਰ ਦਾ ਇੱਕ ਪੁਲਿਸ ਅਧਿਕਾਰੀ ਉਸ ਦੀ ਜਨਾਨੀ ਖੋਹ ਕੇ ਲੈ ਗਿਆ ਹੈ, ਅੱਜ ਕੱਲ ਉਸ ਵਿਵਾਦਤ ਜਨਾਨੀ ਪਿੱਛੇ ਇਹ ਅਫਸਰ ਕੈਨੇਡਾ ਦੇ ਕਈ ਚੱਕਰ ਲਗਾ ਚੁੱਕਾ ਹੈ, ਇੱਥੇ ਹੀ ਬੱਸ ਨਹੀਂ ਫਿਰ ਇਸ ਦੀ ਚਰਚਾ ਉਸ ਵਕਤ ਹੋਈ ਜਦੋਂ ਪੰਜਾਬ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਨੇ ਇਸ ਅਧਿਕਾਰੀ ਉੱਤੇ ਰੇਪ ਵਰਗੇ ਸੰਗੀਨ ਇਲਜਾਮ ਲਗਾਏ, ਉਹ ਮਾਮਲਾ ਅਜੇ ਵੀ ਹਾਈਕੋਰਟ ਅਤੇ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਹ ਲੜੀ ਇੱਥੇ ਹੀ ਨਹੀਂ ਰੁਕਦੀ ਫਿਰ ਇਹਨਾਂ ਦੀ ਚਰਚਾ ਜਲੰਧਰ ਦੀ 66 ਫੁੱਟੀ ਰੋਡ ਉੱਤੇ ਹੋਈ ਜਿੱਥੇ ਇੱਕ ਘਰ ਵਾਲੇ ਅਤੇ ਉਸ ਦੇ ਸਾਥੀਆਂ ਨੇ ਇਸ ਪੁਲਿਸ ਅਧਿਕਾਰੀ ਨੂੰ ਇੱਕ ਫਲੈਟ ਵਿੱਚ ਉਸ ਦੀ ਪਤਨੀ ਨੂੰ ਲਿਜਾਣ ਉੱਤੇ ਸ਼ਰੇਆਮ ਕੁੱਟਮਾਰ ਕੀਤੀ, ਉਸ ਮਾਮਲੇ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਅਤੇ ਕਰੀਬ ਇੱਕ ਸਾਲ ਪਹਿਲਾਂ ਇਸ ਦੀ ਜਲੰਧਰ ਦੇ ਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਸ ਸਮੇਂ ਚੰਗੀ ਭੁਗਤ ਸਵਾਰੀ ਜਦ ਇਹ ਐਮਐਲਏ ਦੇ ਬੰਦਿਆਂ ਉੱਤੇ ਪੁਲਸੀਆ ਰੋਹਬ ਪਾਉਣ ਲੱਗ ਸੀ ਅਤੇ ਬਾਅਦ ਵਿੱਚ ਇੱਕ ਆਡੀਓ ਆਪ ਹੀ ਵਾਇਰਲ ਕਰ ਦਿੱਤੀ ਜਿਸ ਵਿੱਚ ਉਹ ਐਮਐਲਏ ਨੂੰ ਗਾਲਾਂ ਕੱਢ ਰਿਹਾ ਸੀ ਅਤੇ ਧਮਕੀ ਦੇ ਰਿਹਾ ਸੀ। ਬਦਲਾਅ ਵਾਲੀ ਸਰਕਾਰ ਅਤੇ ਡੀਜੀਪੀ ਪੰਜਾਬ ਨੇ ਜਲੰਧਰ ਨੂੰ ਇਹ ਨਿਆਬ ਤੋਹਫਾ ਦਿੱਤਾ ਹੈ ਅਤੇ ਲੋਕ ਕਹਿ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਜਲਦੀ ਹੀ ਆਪਣੀ ਆਸ਼ਕਮਿਜਾਜੀ ਦੇ ਚੱਲਦਿਆਂ ਫਿਰ ਚਰਚਾ ਵਿੱਚ ਆਵੇਗਾ।
ਆਸ਼ਕ ਮਿਜਾਜ਼ ਅਫਸਰ ਉੱਪਰ ਪੰਜਾਬ ਪੁਲਿਸ ਮੇਹਰਬਾਨ, ਲਗਾਇਆ ਡੀਸੀਪੀ ਜਲੰਧਰ, ਲੋਕਾਂ ਵਿੱਚ ਚੰਨ੍ਹ ਚੜ੍ਹਨ ਦੀ ਚਰਚਾ ਸ਼ੁਰੂ