ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਭਾਰਤ ਨੇ ਚੇਨਈ ਵਿੱਚ ਇੰਗਲੈਂਡ ਵਿਰੁੱਧ ਰੋਮਾਂਚਕ ਮੈਚ 2 ਵਿਕਟਾਂ ਨਾਲ ਜਿੱਤਿਆ। ਦੂਜੇ ਟੀ-20 ਵਿੱਚ ਇੰਗਲੈਂਡ ਨੇ 166 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ 146 ਦੌੜਾਂ ‘ਤੇ 8 ਵਿਕਟਾਂ ਗੁਆ ਦਿੱਤੀਆਂ ਸਨ, ਪਰ ਤਿਲਕ ਵਰਮਾ ਦੇ ਨਾਬਾਦ ਅਰਧ ਸੈਂਕੜੇ ਨੇ ਟੀਮ ਨੂੰ 4 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿਤਾ ਦਿੱਤਾ। ਤਿਲਕ ਨੇ 55 ਗੇਂਦਾਂ ‘ਤੇ 72 ਦੌੜਾਂ ਦੀ ਪਾਰੀ ਖੇਡੀ। ਵਾਸ਼ਿੰਗਟਨ ਸੁੰਦਰ ਨੇ 26 ਦੌੜਾਂ ਬਣਾਈਆਂ।
ਇੰਗਲੈਂਡ ਵੱਲੋਂ ਬ੍ਰਾਈਡਨ ਕਾਰਸੇ ਨੇ 3 ਵਿਕਟਾਂ ਲਈਆਂ। ਦੂਜਾ ਟੀ-20 ਜਿੱਤ ਕੇ ਭਾਰਤ ਨੇ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ। ਤੀਜਾ ਮੈਚ 28 ਜਨਵਰੀ ਨੂੰ ਰਾਜਕੋਟ ਵਿੱਚ ਖੇਡਿਆ ਜਾਵੇਗਾ।
ਭਾਰਤ ਨੂੰ 20ਵੇਂ ਓਵਰ ਵਿੱਚ 6 ਦੌੜਾਂ ਦੀ ਲੋੜ ਸੀ। ਇੰਗਲੈਂਡ ਲਈ ਆਖਰੀ ਓਵਰ ਜੈਮੀ ਓਵਰਟਨ ਨੇ ਸੁੱਟਿਆ। ਭਾਰਤ ਵੱਲੋਂ ਤਿਲਕ ਵਰਮਾ ਅਤੇ ਰਵੀ ਬਿਸ਼ਨੋਈ ਪਿੱਚ ‘ਤੇ ਮੌਜੂਦ ਸਨ। ਤਿਲਕ ਨੇ ਪਹਿਲੀ ਗੇਂਦ ‘ਤੇ 2 ਦੌੜਾਂ ਲਈਆਂ, ਫਿਰ ਦੂਜੀ ਗੇਂਦ ‘ਤੇ ਚੌਕਾ ਮਾਰਿਆ ਅਤੇ ਟੀਮ ਨੂੰ ਜਿੱਤ ਦਿਵਾਈ। ਉਸਨੇ 55 ਗੇਂਦਾਂ ‘ਤੇ 72 ਦੌੜਾਂ ਦੀ ਪਾਰੀ ਖੇਡੀ।