ਦਾ ਐਡੀਟਰ ਨਿਊਜ਼, ਖੰਨਾ ——- ਖੰਨਾ ਨੇੜਲੇ ਪਿੰਡ ਸਲੌਦੀ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਕੰਮ ‘ਤੇ ਜਾਣ ਸਮੇਂ ਸੜਕ ਪਾਰ ਕਰਦੇ ਸਮੇਂ ਵਾਪਰਿਆ। ਜਿਸ ਵਿੱਚ 24 ਸਾਲਾ ਪਰਮਵੀਰ ਦੀ ਜਾਨ ਚਲੀ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਪਿੰਡ ਸਲੌਦੀ ਦੇ ਅਵਤਾਰ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਪਰਮਵੀਰ ਉਨ੍ਹਾਂ ਦਾ ਭਤੀਜਾ ਸੀ। ਅਜੇ ਡੇਢ ਮਹੀਨਾ ਪਹਿਲਾਂ ਹੀ ਪਰਿਵਾਰ ਨੇ ਉਸ ਨੂੰ ਖੁਸ਼ੀ-ਖੁਸ਼ੀ ਇਟਲੀ ਭੇਜ ਦਿੱਤਾ ਸੀ। ਪਰਮਿੰਦਰ ਇਟਲੀ ਵਿਚ ਕੰਮ ਕਰਨ ਲੱਗਾ। ਉਹ ਰੋਜ਼ਾਨਾ ਪਰਿਵਾਰ ਨਾਲ ਗੱਲਬਾਤ ਕਰਦਾ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਸਾਡੀ ਫ਼ੋਨ ‘ਤੇ ਗੱਲ ਹੋਈ ਸੀ ਪਰ ਬਾਅਦ ‘ਚ ਫ਼ੋਨ ਆਇਆ ਕਿ ਹਾਦਸੇ ‘ਚ ਪਰਮਵੀਰ ਦੀ ਮੌਤ ਹੋ ਗਈ ਹੈ।

ਪਿੰਡ ਦੇ ਸਾਬਕਾ ਸਰਪੰਚ ਮੋਨੂੰ ਬੈਕਟਰ ਨੇ ਦੱਸਿਆ ਕਿ ਪਰਮਵੀਰ ਦਾ ਪਰਿਵਾਰ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਪਰਿਵਾਰ ਵਿੱਚ ਮਾਤਾ-ਪਿਤਾ ਅਤੇ ਛੋਟਾ ਭਰਾ ਹੈ। ਅਜੇ ਡੇਢ ਮਹੀਨਾ ਪਹਿਲਾਂ ਹੀ ਲੱਖਾਂ ਰੁਪਏ ਖਰਚ ਕੇ ਪਰਮਵੀਰ ਨੂੰ ਇਟਲੀ ਭੇਜਿਆ ਗਿਆ ਸੀ। ਹੁਣ ਵਿਦੇਸ਼ ਤੋਂ ਮ੍ਰਿਤਕ ਦੇਹ ਲਿਆਉਣ ਲਈ ਲੱਖਾਂ ਰੁਪਏ ਦੀ ਲੋੜ ਹੈ। ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਪਰਮਵੀਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਣਾ ਚਾਹੀਦਾ ਹੈ।