– ਅਮਨ ਸਹਿਰਾਵਤ ਨੇ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਜਿੱਤਿਆ Bronze ਮੈਡਲ
– ਭਾਰਤ ਦਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਤਮਗਾ ਜੇਤੂ ਬਣਿਆ
ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– 21 ਸਾਲ 24 ਦਿਨ ਦੀ ਉਮਰ ਵਿੱਚ ਅਮਨ ਸਹਿਰਾਵਤ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਤਮਗਾ ਜੇਤੂ ਬਣ ਗਿਆ ਹੈ। ਸ਼ੁੱਕਰਵਾਰ ਨੂੰ ਅਮਨ ਨੇ ਪੈਰਿਸ ਓਲੰਪਿਕ ‘ਚ ਭਾਰਤ ਦਾ ਪਹਿਲਾ ਕੁਸ਼ਤੀ ਤਮਗਾ ਜਿੱਤਿਆ। ਇਸ ਨਾਲ ਅਮਨ ਨੇ ਭਾਰਤੀ ਪਹਿਲਵਾਨਾਂ ਦੀ ਵਿਰਾਸਤ ਨੂੰ ਅੱਗੇ ਵਧਾਇਆ, ਜਿਸ ਦੀ ਨੀਂਹ ਕੇਡੀ ਜਾਧਵ ਨੇ 1952 ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਰੱਖੀ ਸੀ। ਭਾਰਤੀ ਪਹਿਲਵਾਨਾਂ ਨੇ ਲਗਾਤਾਰ 5ਵੀਆਂ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤੇ ਹਨ।

ਅਮਨ ਨੇ ਜ਼ਬਰਦਸਤ ਹਮਲੇ ਅਤੇ ਸਹਿਜਤਾ ਨਾਲ ਇਹ ਜਿੱਤ ਹਾਸਲ ਕੀਤੀ। ਪਹਿਲਾ ਪੁਆਇੰਟ ਹਾਰਨ ਤੋਂ ਬਾਅਦ ਅਮਨ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ ਵਿਰੋਧੀ ਧਿਰ ਨੂੰ ਥਕਾ ਦਿੱਤਾ। ਫਿਰ ਦੂਜੇ ਗੇੜ ਵਿੱਚ ਉਸ ਨੇ 7 ਅੰਕ ਬਣਾ ਕੇ ਇੱਕਤਰਫ਼ਾ ਢੰਗ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਅਮਨ ਨੇ ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਵਿੱਚ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾਇਆ। ਇਹ ਆਸਾਨ ਨਹੀਂ ਸੀ, ਇਸ ਮੈਚ ਤੋਂ ਠੀਕ ਪਹਿਲਾਂ ਉਸ ਦਾ ਭਾਰ 61 ਕਿਲੋ ਤੋਂ ਵੱਧ ਹੋ ਗਿਆ ਸੀ। ਪਰ ਅਮਨ ਅਤੇ ਉਸ ਦੇ ਕੋਚ ਨੇ ਸਿਰਫ 10 ਘੰਟਿਆਂ ਵਿੱਚ 4.6 ਕਿਲੋ ਭਾਰ ਘਟਾ ਦਿੱਤਾ।