ਹੁਸ਼ਿਆਰਪੁਰ। ਭਾਜਪਾ ਆਗੂ ਤੀਕਸ਼ਨ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਨੌਜਵਾਨਾਂ ਖਿਲਾਫ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਵਿਰੋਧ ਵਿਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਮੋਰਚੇ ਦੇ ਬੈਨਰ ਹੇਠ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਗਿਆ ਜੋ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4.30 ਵਜੇ ਤੱਕ ਚੱਲਿਆ ਤੇ ਆਖਿਰ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਵਿਚ ਜਲਦ ਹੀ ਐਸ.ਆਈ.ਟੀ ਦੀ ਰਿਪੋਰਟ ਆਉਣ ਵਾਲੀ ਹੈ ਜਿਸ ਪਿੱਛੋ ਮਾਮਲੇ ਦਾ ਹੱਲ ਕਰ ਦਿੱਤਾ ਜਾਵੇਗਾ ਲੇਕਿਨ ਪੁਲਿਸ ਨੇ ਮਾਮਲਾ ਰੱਦ ਕਰਨ ਦੀ ਗੱਲ ਨਹੀਂ ਕਹੀ,ਇਸ ਉਪਰੰਤ ਕਿਸਾਨ ਜਥੇਬੰਦੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਫਿਲਹਾਲ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦਰਜ ਕੀਤੇ ਗਏ ਮਾਮਲੇ ਵਿਚ ਧਾਰਾ-307 ਨਹੀਂ ਲਗਾਈ ਗਈ ਤੇ ਦਰਜ ਮਾਮਲਾ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਹੈ ਕਿਉਕਿ ਜਿਸ ਦਿਨ ਮਾਮਲਾ ਦਰਜ ਹੋਇਆ ਸੀ ਉਸ ਦਿਨ ਰਣਵੀਰ ਸਿੰਘ ਵਾਸੀ ਗੀਗਨੋਵਾਲ ਦਾ ਨਾਮ ਸਾਹਮਣੇ ਆਇਆ ਸੀ ਜਿਸ ਨੂੰ ਪੁਲਿਸ ਨੇ ਕੁਝ ਘੰਟੇ ਲਈ ਹਿਰਾਸਤ ਵਿਚ ਵੀ ਲਿਆ ਸੀ ਲੇਕਿਨ ਪੁੱਛਗਿੱਛ ਵਿਚ ਜਦੇੋਂ ਇਹ ਗੱਲ ਸਾਬਿਤ ਹੋ ਗਈ ਕਿ ਰਣਵੀਰ ਸਿੰਘ ਘਟਨਾ ਮੌਕੇ ਉੱਥੇ ਮੋਜੂਦ ਨਹੀਂ ਸੀ ਤਾਂ ਪੁਲਿਸ ਨੇ ਉਸ ਨੂੰ ਛੱਡ ਦਿੱਤਾ, ਹੁਣ ਦੇਖਣਾ ਇਹ ਹੋਵੇਗਾ ਕਿ ਐਸ.ਆਈ.ਟੀ.ਆਪਣੀ ਜਾਂਚ ਰਿਪੋਰਟ ਵਿਚ ਕਿਸੇ ਨੌਜਵਾਨ ਦੀ ਸ਼ਨਾਖਤ ਕਰਕੇ ਉਸ ’ਤੇ ਬਾਏ ਨੇਮ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕਰਦੀ ਹੈ ਜਾਂ ਫਿਰ ਇਹ ਅਣਪਛਾਤੇ ਨੌਜਵਾਨਾਂ ’ਤੇ ਹੀ ਦਰਜ ਰਹੇਗਾ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਧਰਨੇੋ ਵਿਚ ਸਤਨਾਮ ਸਿੰਘ ਸਾਹਨੀ, ਪਰਮਜੀਤ ਸਿੰਘ ਟਾਂਡਾ, ਜਗਤਾਰ ਸਿੰਘ ਭਿੰਡਰ, ਗੁਰਨਾਮ ਸਿੰਘ ਸਿੰਗੜੀਵਾਲ, ਕਾਮਰੇਡ ਗੁਰਮੇਸ਼ ਵੀ ਮੌਜੂਦ ਸਨ ਨੇ ਐਸ.ਐਸ.ਪੀ.ਤੋਂ ਮੰਗ ਕੀਤੀ ਕਿ ਤੀਕਸ਼ਨ ਸੂਦ ਦੇ ਖਿਲਾਫ ਕਿਸਾਨਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਧਰਨੇ ਦੌਰਾਨ ਉਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਪੁੱਜੇ ਹੋਏ ਸਨ ਜਿਨਾਂ ਦੇ ਨੌਜਵਾਨਾਂ ਦਾ ਨਾਮ ਇਸ ਗੋਹਾ ਕਾਂਡ ਨਾਲ ਜੁੜ ਰਿਹਾ ਹੈ। ਉੱਧਰ ਜਦੋਂ ਭਾਜਪਾ ਆਗੂ ਤੀਕਸ਼ਨ ਸੂਦ ਦਾ ਪੱਖ ਜਾਣਿਆ ਗਿਆ ਤਾਂ ਉਨਾਂ ਦਾ ਜਵਾਬ ਬੜਾ ਨਾਪ ਤੋਲ ਕੇ ਸੀ ਤੇ ਕਿਹਾ ਕਿ ਜੇਕਰ ਪੁਲਿਸ ਨੇ ਦਬਾਅ ਹੇਠ ਮਾਮਲਾ ਰੱਦ ਕੀਤਾ ਤਾਂ ਅਗਲੀ ਕਾਰਵਾਈ ਉਨਾਂ ਦੀ ਪਾਰਟੀ ਕਰੇਗੀ।
ਕਿਸਾਨ ਜਥੇਬੰਦੀਆਂ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ, ਸੂਦ ’ਤੇ ਮਾਮਲਾ ਦਰਜ ਕਰਨ ਦੀ ਮੰਗ