-ਭਾਜਪਾ ਘੱਟ ਗਿਣਤੀ ਮੋਰਚਾ ਦੇ ਜਿਲਾ ਪ੍ਰਧਾਨ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ
-ਸਾਂਝੀਵਾਲਤਾ ਦੇ ਪ੍ਰਤੀਕ ਅਕਾਲੀ ਦਲ ਵਿਚ ਸਭ ਦਾ ਸਵਾਗਤ-ਸਰਬਜੋਤ ਸਾਬੀ
-ਭਾਜਪਾ ਸਿਧਾਂਤਾਂ ਤੋਂ ਭਟਕੀ, ਘੱਟ ਗਿਣਤੀਆਂ ‘ਚ ਡਰ ਦਾ ਮਾਹੌਲ-ਅਮਾਨਤ ਮਸੀਹ
ਮੁਕੇਰੀਆ। ਭਾਜਪਾ ਹਾਈਕਮਾਂਡ ਦੀਆਂ ਦਮਨਕਾਰੀ ਨੀਤੀਆਂ ਤੋਂ ਸੂਬਾ ਵਾਸੀ ਹੀ ਨਹੀਂ ਬਲਕਿ ਭਾਜਪਾ ਦੇ ਆਗੂ ਤੇ ਵਰਕਰ ਵੀ ਦੁੱਖੀ ਹਨ ਤੇ ਇਹੀ ਕਾਰਨ ਹੈ ਕਿ ਰੋਜਾਨਾ ਲੋਕ ਭਾਜਪਾ ਨੂੰ ਛੱਡ ਸਾਂਝੀਵਾਲਤਾ ਦੇ ਪ੍ਰਤੀਕ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ, ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਵੱਲੋਂ ਭਾਜਪਾ ਦੇ ਜਿਲਾਂ ਪ੍ਰਧਾਨ ਘੱਟ ਗਿਣਤੀ ਮੋਰਚਾ ਅਮਾਨਤ ਮਸੀਹ, ਸਾਬਕਾ ਸਰਪੰਚ ਅਨਵਰ ਮਸੀਹ, ਕੇਵਲ ਮਸੀਹ ਅਬਦੁੱਲਾਪੁਰ, ਸਾਬਕਾ ਸਰਪੰਚ ਚਰਨ ਸਿੰਘ, ਮਹਿੰਦਰ ਸਿੰਘ, ਪ੍ਰਕਾਸ਼ ਮਸੀਹ, ਮੁਬਾਰਕ ਮਸੀਹ, ਅਬਿਲਾਸ਼ ਮਸੀਹ ਆਦਿ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਨ ਸਮੇਂ ਕੀਤਾ ਗਿਆ ਤੇ ਵਾਅਦਾ ਕੀਤਾ ਹੈ ਸਭ ਨੂੰ ਅਕਾਲੀ ਦਲ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਦਲ ਹੀ ਇਸ ਤਰਾਂ ਦੀ ਪਾਰਟੀ ਹੈ ਜਿਸ ਅੰਦਰ ਸਭ ਧਰਮਾਂ ਦੇ ਲੋਕ ਇਕੱਠੇ ਰਹਿ ਕੇ ਜਿੱਥੇ ਸਮਾਜ ਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ, ਉੱਥੇ ਹੀ ਸਭ ਦੀ ਭਲਾਈ ਲਈ ਯੋਜਨਾਵਾਂ ਵੀ ਬਣਾਉਦੇ ਤੇ ਉਨਾਂ ਨੂੰ ਸਿਰੇ ਵੀ ਚਾੜਦੇ ਹਨ। ਸਰਬਜੋਤ ਸਾਬੀ ਨੇ ਕਿਹਾ ਕਿ ਭਾਜਪਾ ਵੱਲੋਂ ਇਕ ਖਾਸ ਏਜੰਡੇ ਤਹਿਤ ਸਮਾਜ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਹ ਲੋਕ ਭੁੱਲ ਚੁੱਕੇ ਹਨ ਕਿ ਪੰਜਾਬੀਆਂ ਨੇ ਹਮੇਸ਼ਾ ਧਰਮ ਤੇ ਜਾਤੀਵਾਦ ਤੋਂ ਉੱਪਰ ਉੱਠ ਕੇ ਇਕ ਦੂਜੇ ਦੀ ਮਦਦ ਲਈ ਹੱਥ ਵਧਾਇਆ ਹੈ ਤੇ ਇਹੀ ਕਾਰਨ ਹੈ ਕਿ ਅੱਜ ਸੂਬੇ ਵਿਚ ਵੱਖ-ਵੱਖ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਤਹਿਤ ਸ਼ਾਂਤਮਈ ਜੀਵਨ ਬਤੀਤ ਕਰ ਰਹੇ ਹਨ। ਇਸ ਮੌਕੇ ਅਮਾਨਤ ਮਸੀਹ ਨੇ ਕਿਹਾ ਕਿ ਭਾਜਪਾ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਤੇ ਇਸ ਸਮੇਂ ਪਾਰਟੀ ਦੀ ਵਾਂਗਡੋਰ ਗਲਤ ਹੱਥਾਂ ਵਿਚ ਹੋਣ ਕਾਰਨ ਘੱਟ ਗਿਣਤੀਆਂ ਡਰ ਦੇ ਮਾਹੌਲ ਵਿਚ ਸਮਾਂ ਲੰਘਾ ਰਹੀਆਂ ਹਨ। ਉਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਇਕੋ ਇਕ ਅਜਿਹੀ ਪਾਰਟੀ ਹੈ ਜਿਸ ਅੰਦਰ ਵਿਅਕਤੀ ਦੇ ਕੰਮਾਂ ਦੀ ਕਦਰ ਕਰਦੇ ਹੋਏ ਹਾਈਕਮਾਂਡ ਉਸ ਨੂੰ ਅਗਾਂਹ ਵਧਣ ਦਾ ਮੌਕਾ ਪ੍ਰਦਾਨ ਕਰਦੀ ਹੈ ਤੇ ਹਰ ਵਰਗ ਦੇ ਲੋਕਾਂ ਨੂੰ ਇੱਥੇ ਸਤਿਕਾਰ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਅਸੀਂ ਭਾਜਪਾ ਨਾਲ ਹੁਣ ਤੱਕ ਇਸੇ ਕਾਰਨ ਜੁੜੇ ਰਹੇ ਕਿਉਂਕਿ ਸਾਨੂੰ ਇਸ ਗੱਲ ਦਾ ਮਾਣ ਸੀ ਕਿ ਜੇਕਰ ਭਾਜਪਾ ਅੰਦਰ ਸਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਕਾਲੀ ਦਲ ਸਾਡਾ ਹੱਥ ਜਰੂਰ ਫੜੇਗਾ ਲੇਕਿਨ ਮੌਜੂਦਾ ਹਾਲਾਤਾਂ ਵਿਚ ਜਦੋਂ ਅਕਾਲੀ ਦਲ ਨੇ ਹੀ ਭਾਜਪਾ ਨਾਲੋ ਆਪਣਾ ਸਿਆਸੀ ਨਾਤਾ ਤੋੜ ਲਿਆ ਹੈ ਤਦ ਸਾਡੀ ਵੀ ਭਾਜਪਾ ਵਿਚ ਰਹਿਣ ਦੀ ਕੋਈ ਤੁਕ ਨਹੀਂ ਬਣਦੀ ਸੀ, ਇਸੇ ਕਾਰਨ ਸਾਡੇ ਵੱਲੋਂ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਪਾਰਟੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ ਹੈ ਤੇ ਆਉਦੇ ਸਮੇਂ ਵਿਚ ਅਕਾਲੀ ਦਲ ਦੀ ਮਜਬੂਤੀ ਲਈ ਅਸੀਂ ਦਿਨ ਰਾਤ ਇਕ ਕਰ ਦਿਆਂਗੇ। ਇਸ ਸਮੇਂ ਬਲਾਕ ਸੰਮਤੀ ਮੈਂਬਰ ਰਤਨ ਸਿੰਘ, ਸੁਖਦੇਵ ਸਿੰਘ ਕਾਲੇਬਾਗ, ਜਸਵਿੰਦਰ ਸਿੰਘ ਬਿੱਟੂ, ਭਜਨ ਸਿੰਘ ਮਹਿੰਦੀਪੁਰ, ਬਲਕਾਰ ਸਿੰਘ ਮਹਿੰਦੀਪੁਰ, ਭਜਨ ਸਿੰਘ ਮਹਿੰਦੀਪੁਰ, ਲਖਵੰਤ ਸਿੰਘ ਮੌਲੀ, ਆਂਚਲ ਸਿੰਘ ਤੇ ਲਖਵੀਰ ਸਿੰਘ ਮਾਨਾ ਵੀ ਮੌਜੂਦ ਸਨ।