-ਫਿਰਕਾਪ੍ਰਸਤ ਸਰਕਾਰ ਨੂੰ ਲੋਕ ਜਲਦ ਚੱਲਦਾ ਕਰਨਗੇ-ਖੁਣਖੁਣ, ਸੱਜਣਾ
ਹੁਸ਼ਿਆਰਪੁਰ। ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਜਿਲੇ ਵਿਚ ਰਾਵਣ ਦੇ ਪੁਤਲੇ ਤਾਂ ਘੱਟ ਫੂਕੇ ਗਏ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲਿਆਂ ਨੂੰ ਪੂਰੇ ਜਿਲੇ ਵਿਚ ਥਾਂ-ਥਾਂ ਕਿਸਾਨਾਂ ਨੇ ਅੱਗ ਲਗਾਈ ਤੇ ਇਸੇ ਕੜੀ ਤਹਿਤ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਪੈਂਦੇ ਲਾਚੋਵਾਲ ਟੋਲ ਪਲਾਜਾ ਨਜਦੀਕ ਸੈਂਕੜੇ ਦੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਸਰਪੰਚ ਗੁਰਦੀਪ ਸਿੰਘ ਖੁਣਖੁਣ ਤੇ ਸਰਪੰਚ ਪਰਵਿੰਦਰ ਸਿੰਘ ਸੱਜਣਾ ਦੀ ਅਗਵਾਈ ਹੇਠ ਪੀ.ਐਮ. ਮੋਦੀ, ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਤੋਮਰ ਦੇ ਪੁਤਲਿਆਂ ਨੂੰ ਅੱਗ ਲਗਾਈ ਤੇ ਇਸ ਸਮੇਂ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਰੇਬਾਜੀ ਵੀ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਗੁਰਦੀਪ ਸਿੰਘ ਖੁਣਖੁਣ ਤੇ ਸਰਪੰਚ ਪਰਵਿੰਦਰ ਸਿੰਘ ਸੱਜਣਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤਾਨਾਸ਼ਾਹੀ ‘ਤੇ ਉਤਰ ਆਈ ਹੈ ਤੇ ਪ੍ਰਧਾਨ ਮੰਤਰੀ ਬਿਹਾਰ ਵਿਚ ਵੋਟਾਂ ਲੈਣ ਲਈ ਪੰਜਾਬ ਦੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਲਾਲ ਦੱਸ ਰਹੇ ਹਨ ਜਦੋਂ ਕਿ ਪੂਰਾ ਦੇਸ਼ ਜਾਣਦਾ ਹੈ ਕਿ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਡਾ ਦਲਾਲ ਪ੍ਰਧਾਨ ਮੰਤਰੀ ਮੋਦੀ ਹੈ ਜੋ ਕਿ ਦੇਸ਼ ਨੂੰ ਅਡਾਨੀ ਤੇ ਅੰਬਾਨੀ ਪਰਿਵਾਰ ਦੀ ਝੋਲੀ ਪਾ ਰਿਹਾ ਹੈ। ਉਨਾਂ ਕਿਹਾ ਕਿ ਇਸ ਵਿਅਕਤੀ ਨੇ ਪੀ.ਐੱਮ. ਸ਼ਬਦ ਦਾ ਵੀ ਅਪਮਾਨ ਕੀਤਾ ਹੈ ਤੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਨਾ ਤਾਂ ਰੁਜਗਾਰ ਦੀ ਗੱਲ ਕਰ ਰਹੀ ਹੈ, ਨਾ ਹੀ ਡਿੱਗੀ ਪਈ ਜੀ.ਡੀ.ਪੀ. ਦਾ ਕਿਸੇ ਨੂੰ ਖਿਆਲ ਹੈ ਤੇ ਨਾ ਹੀ ਕਾਲੇ ਧੰਨ ਨੂੰ ਵਾਪਿਸ ਲਿਆਉਣ ਦੀ ਗੱਲ ਹੋ ਰਹੀ ਹੈ ਲੇਕਿਨ ਇਕ ਗੱਲ ਜਰੂਰ ਹੋ ਰਹੀ ਹੈ ਤੇ ਉਹ ਹੈ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ। ਪਰਵਿੰਦਰ ਸੱਜਣਾ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਭ ਧਰਮਾਂ ਦੀ ਮਾਣ-ਮਰਿਆਦਾ ਬਹਾਲ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਅੱਜ ਪੰਜਾਬ ਵਾਸੀ ਫਿਰ ਕੁਰਬਾਨੀ ਦੇਣ ਲਈ ਤਿਆਰ ਹਨ ਤੇ ਜੇਕਰ ਕੇਂਦਰ ਸਰਕਾਰ ਨੇ ਖੇਤੀ ਬਿੱਲ ਵਾਪਿਸ ਨਾ ਲਏ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ, ਕੁਲਜੀਤ ਧਾਮੀ, ਦਲਜੀਤ ਸਿੰਘ, ਕੁਲਵੰਤ ਸਿੰਘ, ਗੁਰਬਚਨ ਸਿੰਘ, ਹਰਦਿਆਲ ਸਿੰਘ, ਤਜਿੰਦਰ ਸਿੰਘ ਅਸਲਪੁਰ, ਮਨਜੀਤ ਸਿੰਘ ਨੂਰਪੁਰ, ਗੁਰਦੀਪ ਸਿੰਘ ਨੂਰਪੁਰ, ਪਵਿੱਤਰ ਸਿੰਘ, ਬਾਬਾ ਸਤਰੰਜਨ ਸਿੰਘ, ਸਰਪੰਚ ਇਕਬਾਲ ਸਿੰਘ ਢੱਡੇ, ਗੁਰਮੇਲ ਸਿੰਘ ਕੋਟਲਾ ਆਦਿ ਵੀ ਮੌਜੂਦ ਸਨ।