ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਪੰਜਾਬ ਫੇਰੀ ਕਿਸੇ ਨਾ ਕਿਸੇ ਵਿਵਾਦ ਵਿੱਚ ਰਹਿੰਦੀ ਹੈ। ਅੱਜ ਹੁਸ਼ਿਆਰਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰੈਲੀ ਦੌਰਾਨ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਰੈਲੀ ਵਾਲੀ ਜਗ੍ਹਾ ਤੋਂ ਕਰੀਬ ਅੱਧਾ ਕਿਲੋਮੀਟਰ ਚੜ੍ਹਦੇ ਪਾਸੇ ਲੰਘਦੀ ਕੰਢੀ ਨਹਿਰ ਦੇ ਉਸ ਸਮੇਂ ਗੇਟ ਖੋਲ ਦਿੱਤੇ ਗਏ ਜਦੋਂ ਪ੍ਰਧਾਨ ਮੰਤਰੀ ਹੁਸ਼ਿਆਰਪੁਰ ਪੁੱਜਣੇ ਵਾਲੇ ਸੀ। ਭਾਜਪਾ ਨੇ ਇਸ ਸਬੰਧੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਕਿਹਾ ਹੈ ਕਿ ਇਹ ਪਾਣੀ ਸਰਕਾਰ ਦੀ ਸ਼ਹਿ ਤੇ ਛੱਡਿਆ ਗਿਆ ਤਾਂ ਜੋ ਨਹਿਰ ਦਾ ਪਾਣੀ ਰੈਲੀ ਅਤੇ ਖਾਸ ਕਰਕੇ ਹੈਲੀਪੈਡ ਤੱਕ ਪਹੁੰਚ ਸਕੇ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਖਰੀ ਚੋਣ ਰੈਲੀ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦੇ ਭੰਗੀ ਚੋਅ ਵਿਚ ਰੱਖੀ ਗਈ ਸੀ ਅਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਰੀਬ 10 ਹਜਾਰ ਪੁਲਿਸ ਮੁਲਾਜ਼ਮ ਤੈਨਾਤ ਕੀਤਾ ਗਿਆ ਸੀ ਤੇ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਕੰਢ ਨਹਿਰ ਦੇ ਗੇਟ ਉੱਤੇ ਕਿਸੇ ਵੀ ਸੁਰੱਖਿਆ ਕਰਮੀ ਨੂੰ ਤੈਨਾਤ ਨਹੀਂ ਕੀਤਾ ਗਿਆ, ਜਿਸ ਗੇਟ ਦਾ ਮੂੰਹ ਭੰਗੀ ਚੋਅ ਵਿੱਚ ਖੁੱਲ੍ਹਦਾ ਹੈ ਅਤੇ ਨਾ ਹੀ ਨਹਿਰ ਦਾ ਪਾਣੀ ਬੰਦ ਕੀਤਾ ਗਿਆ ਸੀ ਹਾਲਾਂਕਿ ਸਮਾਂ ਰਹਿੰਦਿਆਂ ਹੀ ਇਸ ਦੀ ਜਾਣਕਾਰੀ ਮਿਲ ਗਈ ਤੇ ਟਾਈਮ ਰਹਿੰਦਿਆਂ ਪਾਣੀ ਬੰਦ ਕਰ ਦਿੱਤਾ ਗਿਆ ਜੇਕਰ ਥੋੜਾ ਜਿਹਾ ਪਾਣੀ ਜ਼ਿਆਦਾ ਹੁੰਦਾ ਤਾਂ ਰੈਲੀ ਵਾਲੀ ਜਗ੍ਹਾ ‘ਤੇ ਪਾਣੀ ਨੂੰ ਪਹੁੰਚਣ ਲਈ ਮਹਿਜ 15 ਮਿੰਟ ਵੀ ਨਹੀਂ ਲੱਗਣੇ ਸੀ ਹੈਰਾਨੀ ਦੀ ਤਾਂ ਇਹ ਵੀ ਗੱਲ ਹੈ ਕਿ ਉਸ ਗੇਟ ਤੇ ਕੋਈ ਵੀ ਸੁਰੱਖਿਆ ਕਰਮੀ ਤੈਨਾਤ ਹੀ ਨਹੀਂ ਕੀਤਾ ਗਿਆ।
ਸਰਕਾਰ ਦੀ ਸ਼ਹਿ ਤੇ ਛੱਡਿਆ ਗਿਆ ਪਾਣੀ: ਨਿਪਨ ਸ਼ਰਮਾ
ਇਸ ਸਬੰਧੀ ਹੁਸ਼ਿਆਰਪੁਰ ਬੀਜੇਪੀ ਦੇ ਪ੍ਰਧਾਨ ਨਿਪਨ ਸ਼ਰਮਾ ਨੇ ਕਿਹਾ ਕਿ ਪਾਣੀ ਸਰਕਾਰ ਦੀ ਸ਼ਹਿ ਤੇ ਛੱਡਿਆ ਗਿਆ ਤਾਂ ਜੋ ਨਹਿਰ ਦਾ ਪਾਣੀ ਰੈਲੀ ਵਾਲੀ ਜਗ੍ਹਾ ਖਾਸ ਕਰਕੇ ਹੈਲੀਪੈਡ ਤੱਕ ਪਹੁੰਚ ਸਕੇ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈਲੀਕਾਪਟਰ ਲੈਂਡ ਨਾ ਕਰ ਸਕੇ ਉਹਨਾਂ ਕਿਹਾ ਕਿ ਸਰਕਾਰ ਨੇ ਇਸ ਰੈਲੀ ਨੂੰ ਫੇਲ੍ਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਹੁਣ ਇਹ ਵੀ ਕਿਹਾ ਕਿ ਦੋ ਵਾਰੀ ਰੈਲੀ ਵਿੱਚ ਸ਼ਾਮਿਲ ਹੋਣ ਆ ਰਹੇ ਭਾਜਪਾ ਵਰਕਰਾਂ ਦੀਆਂ ਬੱਸਾਂ ਨੂੰ ਰੋਕਿਆ ਗਿਆ ਇਥੋਂ ਤੱਕ ਕਿ ਸੋਮ ਪ੍ਰਕਾਸ਼ ਨੂੰ ਦੋ ਵਾਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਗੱਲ ਕਰਨੀ ਪਈ।

ਨਹਿਰ ਅਤੇ ਰੈਲੀ ਵਾਲੀ ਜਗ੍ਹਾ ਦੇ ਕਿਲੋਮੀਟਰ ਵਧਾਏ
ਇਸ ਸਬੰਧੀ ਕੰਡੀ ਕਨੈਲ ਦੇ ਐਸਈ ਵਿਜ ਗਿੱਲ ਨਾਲ ਗੱਲ ਕੀਤੀ ਗਈ ਤਾਂ ਇਸ ਸਬੰਧੀ ਕੋਈ ਵੀ ਠੋਸ ਜਵਾਬ ਨਹੀਂ ਦੇ ਸਕੇ। ਉਹਨਾਂ ਨੇ ਤਾਂ ਰੈਲੀ ਵਾਲੀ ਜਗ੍ਹਾ ਅਤੇ ਨਹਿਰ ਦੀ ਦੂਰੀ ਵਧਾ ਦਿੱਤੀ ਅਤੇ ਕਿਹਾ ਕਿ ਰੈਲੀ ਵਾਲੀ ਜਗ੍ਹਾ ਤਾਂ ਨਹਿਰ ਤੋਂ ਚਾਰ ਪੰਜ ਕਿਲੋਮੀਟਰ ਦੂਰ ਹੈ ਅਤੇ ਨਹਿਰ ਵਿੱਚ ਪਾਣੀ ਹੁੰਦਿਆਂ ਹੋਇਆਂ ਵੀ ਕਿਹਾ ਕਿ, ਨਹਿਰ ਦੇ ਵਿੱਚ ਪਾਣੀ ਤਾਂ ਹੈ ਹੀ ਨਹੀਂ ਸੀ, ਜਦ ਗੇਟ ਖੋਲ੍ਹਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਗੇਟ ਬੱਚਿਆਂ ਨੇ ਖੋਲ੍ਹ ਦਿੱਤੇ ਸਨ ਕਿਉਂਕਿ ਬੱਚੇ ਉਥੇ ਨਹਾਉਣ ਆਉਂਦੇ ਹਨ।