-ਕੇਂਦਰ ਨੂੰ ਸੇਕ ਲਾ ਰਹੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਵਰਕਾਮ ਨੇ ਲਾਇਆ ਕਰੰਟ
ਦਾ ਐਡੀਟਰ ਬਿਊਰੋ, ਚੰਡੀਗੜ-ਖੇਤੀ ਬਿੱਲਾਂ ਦੇ ਵਿਰੋਧ ਵਿਚ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਮੋਰਚਾ ਖੋਲ ਕੇ ਬੈਠੇ ਸੂਬੇ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਵਰਕਾਮ ਨੇ ਕਰੰਟ ਲਾ ਦਿੱਤਾ ਹੈ ਤੇ ਆਉਦੇ ਦਿਨਾਂ ਦੌਰਾਨ ਸੜਕਾਂ ‘ਤੇ ਬੈਠੇ ਕਿਸਾਨਾਂ ਦੀਆਂ ਫਸਲਾਂ ਨੂੰ ਬਿਜਲੀ ਕੱਟਾਂ ਕਾਰਨ ਸੇਕ ਲੱਗਣਾ ਤੈਅ ਦਿਖਾਈ ਦੇ ਰਿਹਾ ਹੈ ਕਿਉਂਕਿ ਪਾਵਰਕਾਮ ਨੇ ਇਸ ਤਰਕ ਨਾਲ ਸੂਬੇ ਭਰ ਵਿਚ ਟਿਊਬਵੈਲਾ ਦੀ ਬਿਜਲੀ ਸਪਲਾਈ ਵਿਚ ਕਟੌਤੀ ਕਰ ਦਿੱਤੀ ਹੈ ਕਿ ਉਸ ਕੋਲ ਥਰਮਲ ਪਲਾਂਟ ਚਲਾਉਣ ਲਈ ਲੋੜੀਦਾ ਕੋਲਾ ਮੌਜੂਦ ਨਹੀਂ ਹੈ। ਪਾਵਰਕਾਮ ਦੇ ਇਸ ਫੈਸਲੇ ਮਗਰੋ ਹੁਣ ਸੂਬੇ ਦੇ ਕਿਸਾਨਾਂ ਦਾ ਕੇਂਦਰ ਦੇ ਖਿਲਾਫ ਚੱਲ ਰਿਹਾ ਪ੍ਰਦਰਸ਼ਨ ਆਉਦੇ ਦਿਨਾਂ ਦੌਰਾਨ ਦੋ ਮੋਰਚਿਆਂ ‘ਤੇ ਚੱਲਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਪਾਵਰਕਾਮ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੂਬੇ ਵਿਚ ਟਿਊਬਵੈਲਾਂ ਦੀ ਬਿਜਲੀ ਸਪਲਾਈ ਵਿਚ ਕਟੌਤੀ ਕੀਤੀ ਗਈ ਹੈ ਤੇ ਪਿਛਲੇ ਸਮੇਂ ਦੌਰਾਨ ਟਿਊਬਵੈਲਾਂ ਲਈ ਜੋ ਦਿਨ ਸਮੇਂ 5 ਘੰਟੇ ਦੀ ਸਪਲਾਈ ਦਿੱਤੀ ਜਾ ਰਹੀ ਸੀ ਉਸ ਵਿਚ ਕੱਟ ਲਗਾ ਕੇ ਹੁਣ 3 ਘੰਟੇ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਪਾਵਰਕਾਮ ਵੱਲੋਂ ਇਹ ਫੈਸਲਾ ਇਹ ਕਹਿੰਦੇ ਹੋਏ ਲਿਆ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਨੇ ਰੇਲਵੇ ਟਰੈਕ ਰੋਕੇ ਹੋਏ ਹਨ ਤੇ ਇਸ ਕਾਰਨ ਥਰਮਲ ਪਲਾਟਾਂ ਲਈ ਕੋਲਾ ਲੈ ਕੇ ਆਉਣ ਵਾਲੀਆਂ ਮਾਲ ਗੱਡੀਆਂ ਪੰਜਾਬ ਨਹੀਂ ਪਹੁੰਚ ਰਹੀਆਂ ਜਿਸ ਕਾਰਨ ਸੂਬੇ ਦੇ ਥਰਮਲ ਪਲਾਟਾਂ ਵਿਚ ਮੌਜੂਦ ਕੋਲੇ ਦੀ ਖੇਪ ਮੁੱਕਣ ਦੀ ਹੱਦ ‘ਤੇ ਪਹੁੰਚ ਚੁੱਕੀ ਹੈ। ਵਿਭਾਗੀ ਸੂਤਰਾਂ ਮੁਤਾਬਿਕ ਥਰਮਲ ਪਲਾਟਾਂ ਵਿਚ 2 ਦਿਨ ਤੱਕ ਦਾ ਕੋਲਾ ਬਚਿਆ ਹੈ ਤੇ ਆਉਦੇ ਦਿਨਾਂ ਦੌਰਾਨ ਜੇਕਰ ਪਾਵਰਕਾਮ ਤੇ ਪੰਜਾਬ ਸਰਕਾਰ ਬਿਜਲੀ ਸਪਲਾਈ ਦੇ ਮਾਮਲੇ ਦਾ ਹੱਲ ਨਾ ਕਰ ਸਕੀ ਤਾਂ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਕਿਸਾਨੀ ਸੰਘਰਸ਼ ਦਾ ਸੇਕ ਲੱਗਣਾ ਤੈਅ ਹੈ।
ਕਿਸਾਨੀ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼
ਪਾਵਰਕਾਮ ਦੇ ਬਿਜਲੀ ਸਪਲਾਈ ਘਟਾਉਣ ਦੇ ਫੈਸਲੇ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕੇਂਦਰ ਤੇ ਸੂਬਾ ਸਰਕਾਰ ਦੇ ਇਸ਼ਾਰੇ ‘ਤੇ ਲਿਆ ਫੈਸਲਾ ਦੱਸਿਆ ਹੈ ਤਾਂ ਜੋ ਕਿਸਾਨੀ ਸੰਘਰਸ਼ ਨੂੰ ਵੱਖ-ਵੱਖ ਮੋਰਚਿਆਂ ਵਿਚ ਵੰਡ ਕੇ ਕਮਜੋਰ ਕੀਤਾ ਜਾ ਸਕੇ। ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਪਾਵਰਕਾਮ ਕੋਲ ਕੋਲੇ ਦੀ ਘਾਟ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਭਾਖੜਾ ਨੰਗਲ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾਵੇ। ਉਨਾਂ ਕਿਹਾ ਕਿ ਸਰਕਾਰਾਂ ਇਹ ਗੱਲ ਚੰਗੀ ਤਰਾਂ ਸਮਝ ਲੈਣ ਕਿ ਹੁਣ ਕਿਸੇ ਵੀ ਤਰਾਂ ਕਿਸਾਨਾਂ ਦੇ ਹੌਸਲੇ ਡੇਂਗੇ ਨਹੀਂ ਜਾ ਸਕਦੇ ਤੇ ਖੇਤੀ ਬਿੱਲਾਂ ‘ਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿਚ ਫੈਸਲਾ ਲੈਣਾ ਹੀ ਪਵੇਗਾ।