-ਐਮ.ਐਸ.ਪੀ. ਦਾ ਵਾਅਦਾ ਯਾਦ ਰੱਖਾਂਗੇ, 15 ਲੱਖ ਵਾਲਾ ਭੁੱਲ ਗਏ
ਹੁਸ਼ਿਆਰਪੁਰ। ਕਿਸਾਨੀ ਸਬੰਧੀ ਬਿੱਲ ਪਾਸ ਕਰਨ ਕਰਕੇ ਕਿਸਾਨਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਦੇ ਕਮਲ ਨੂੰ ਕਿਸਾਨੀ ਸੰਘਰਸ਼ ਦਾ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਇਸੇ ਕਾਰਨ ਭਾਜਪਾ ਦੀ ਕੇਂਦਰੀ ਹਾਈਕਮਾਂਡ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਕਮਲ ‘ਤੇ ਛੱਤਰੀ ਤਾਨਣ ਦਾ ਸੁਨੇਹਾ ਲਾਇਆ ਹੈ ਤੇ ਸੁਨੇਹਾ ਮਿਲਣ ਉਪਰੰਤ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਗਰਮੀ ਜਰੂਰ ਫੜੀ ਹੈ ਲੇਕਿਨ ਉਹ ਵੀ ਪਿੰਡਾਂ ਵਿਚ ਕਿਸਾਨਾਂ ਦਰਮਿਆਨ ਜਾਣ ਦੀ ਬਜਾਏ ਸ਼ਹਿਰਾਂ ਵਿਚ ਪ੍ਰੈਸ ਦੇ ਜਰੀਏ ਖੇਤੀ ਬਿੱਲ ਲੋਕ ਪੱਖੀ ਹੋਣ ਦਾ ਦਾਅਵਾ ਕਰ ਰਹੇ ਹਨ ਤੇ ਇਸੇ ਦਾਅਵੇ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਉਹ ਹੁਸ਼ਿਆਰਪੁਰ ਵੀ ਪੁੱਜੇ ਲੇਕਿਨ ਜਿਵੇਂ ਹੀ ਕਿਸਾਨਾਂ ਨੂੰ ਭਾਜਪਾ ਦੇ ਪ੍ਰੋਗਰਾਮ ਦੀ ਭਿਣਕ ਲੱਗੀ ਤਾਂ ਕਿਸਾਨਾਂ ਨੇ ਉਸ ਹੋਟਲ ਦਾ ਘਿਰਾਓ ਕਰਨ ਵਿਚ ਕੋਈ ਬਹੁਤੀ ਦੇਰੀ ਨਾ ਲਾਈ ਜਿੱਥੇ ਭਾਜਪਾ ਪ੍ਰਧਾਨ ਨੇ ਪਹੁੰਚਣਾ ਸੀ ਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਅਸ਼ਵਨੀ ਸ਼ਰਮਾ ਤੇ ਸੰਸਦ ਮੈਂਬਰ ਸੋਮ ਪ੍ਰਕਾਸ਼ ਨੂੰ ਆਪਣਾ ਪ੍ਰੋਗਰਾਮ ਲੱਗਭੱਗ 2 ਘੰਟੇ ਲੇਟ ਕਰਨਾ ਪਿਆ। ਉੱਧਰ ਬਿੱਲ ਦੀਆਂ ਖੂਬੀਆਂ ਕਿਸਾਨਾਂ ਤੱਕ ਘਰ-ਘਰ ਪਹੁੰਚਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਦੀ ਸਥਾਨਕ ਲੀਡਰਸ਼ਿਪ ਓਨੀ ਦੇਰ ਤੱਕ ਹੋਟਲ ਵਿਚੋ ਬਾਹਰ ਨਹੀਂ ਨਿੱਕਲੀ ਜਦੋਂ ਤਕ ਕਿਸਾਨ ਉੱਥੋ ਚਲੇ ਨਹੀਂ ਗਏ ਤੇ ਨਾ ਹੀ ਮੌਜੂਦਾ ਸਮੇਂ ਤੱਕ ਜਿਲਾ ਭਾਜਪਾ ਪਿੰਡਾਂ ਵਿਚ ਕਿਸਾਨਾਂ ਤੱਕ ਪਹੁੰਚ ਬਣਾਉਣ ਲਈ ਕੋਈ ਯਤਨ ਕਰਦੀ ਦਿਖਾਈ ਦੇ ਰਹੀ ਹੈ।
ਸੋਮ ਪ੍ਰਕਾਸ਼ ਬਿੱਲਾਂ ਨੂੰ ਕਾਂਗਰਸ ਗਲ ਪਾਉਦੇ ਦਿਖਾਈ ਦਿੱਤੇ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਬਿੱਲਾਂ ਨੂੰ ਕਿਸਾਨ ਪੱਖੀ ਕਹਿੰਦੇ ਹੋਏ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰੈਸ ਕਾਂਨਫਰੰਸ ਵਿਚ ਇਹ ਦਾਅਵਾ ਵਾਰ-ਵਾਰ ਕਰਦੇ ਰਹੇ ਕਿ ਉਕਤ ਬਿੱਲ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਵੀ ਮੌਜੂਦ ਸਨ ਤੇ ਹੁਣ ਕਾਂਗਰਸ ਬੇਲੋੜੀ ਵਿਰੋਧਤਾ ਕਰ ਰਹੀ ਹੈ। ਸੋਮ ਪ੍ਰਕਾਸ਼ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਐਮ.ਐਸ.ਪੀ. ਦੀ ਗਾਰੰਟੀ ਕਿਉ ਨਹੀਂ ਦੇ ਰਹੀ।
ਭਾਜਪਾ ਐਮ. ਐਸ.ਪੀ. ਦਾ ਭਰੋਸਾ ਦੇ ਰਹੀ, 15 ਲੱਖ ਵਾਲੇ ਭਰੋਸੇ ‘ਤੇ ਸ਼ਰਮਾ ਝੂਠ ਬੋਲ ਗਏ
ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਪਹਿਲਾ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ ਕੀਤੀਆਂ ਗਈਆਂ ਰੈਲੀਆਂ ਦੌਰਾਨ ਆਪਣੇ ਭਾਸ਼ਣਾਂ ਵਿਚ ਕਿਹਾ ਗਿਆ ਸੀ ਕਿ ਉਹ ਵਿਦੇਸ਼ਾਂ ਤੋਂ ਕਾਲਾ ਧੰਨ ਵਾਪਿਸ ਲਿਆਉਣਗੇ ਤੇ ਹਰ ਭਾਰਤੀ ਦੇ ਬੈਂਕ ਖਾਤੇ ਵਿਚ 15 ਲੱਖ ਪਾਉਣਗੇ ਤੇ ਇਸ ਦਾਅਵੇ ਸਬੰਧੀ ਵੀਡੀਓਜ ਹਾਲੇ ਵੀ ਸੋਸ਼ਲ ਮੀਡੀਆ ‘ਤੇ ਮੌਜੂਦ ਹਨ ਲੇਕਿਨ ਪੰਜਾਬ ਭਾਜਪਾ ਦੇ ਨਵੇਂ-ਨਵੇਂ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ ਨੂੰ ਨਹੀਂ ਪਤਾ ਕਿ ਉਨਾਂ ਦੇ ਆਗੂ ਨੇ ਇਸ ਤਰਾਂ ਦਾ ਕੋਈ ਵਾਅਦਾ ਕੀਤਾ ਸੀ ਤੇ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਸ਼ਰਮਾ ਬੋਲੇ ਨਹੀਂ ਨਰਿੰਦਰ ਮੋਦੀ ਨੇ ਇਸ ਤਰਾਂ ਦਾ ਕੋਈ ਵਾਅਦਾ ਕੀਤਾ ਹੀ ਨਹੀਂ ਸੀ ਲੇਕਿਨ ਐਮ.ਐਸ.ਪੀ. ਦੇਣ ਦਾ ਵਾਅਦਾ ਜਰੂਰ ਕਰ ਰਹੇ ਹਨ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਵੇ ਪੰਜਾਬ ਭਾਜਪਾ 15 ਲੱਖ ਵਾਲੇ ਕੀਤੇ ਵਾਅਦੇ ਨੂੰ ਭੁੱਲੀ ਬੈਠੀ ਹੈ ਉਵੇਂ ਹੀ ਜੇਕਰ ਐਮ.ਐਸ.ਪੀ. ਵਾਲਾ ਵਾਅਦਾ ਵੀ ਭੁੱਲ ਗਈ ਤਾਂ ਕਿਸਾਨਾਂ ਦਾ ਕੀ ਬਣੂ ਤੇ ਇਸੇ ਸ਼ੰਕੇ ਕਾਰਨ ਸੂਬੇ ਦੇ ਕਿਸਾਨ ਰੇਲ ਪਟੜੀਆਂ ‘ਤੇ ਬੈਠੇ ਹੋਏ ਹਨ।
ਯੂ.ਪੀ. ‘ਚ ਐਮ.ਐਸ.ਪੀ. ਕਿਉ ਨਹੀਂ ਦੇ ਰਹੀ ਭਾਜਪਾ
ਪੰਜਾਬ ਭਾਜਪਾ ਪ੍ਰਧਾਨ ਨੂੰ ਇਹ ਸਵਾਲ ਤਿੰਨ ਵਾਰ ਕੀਤਾ ਗਿਆ ਕਿ ਤੁਸੀਂ ਪੰਜਾਬ ਵਿਚ ਐਮ.ਐਸ.ਪੀ. ਤਹਿਤ ਖਰੀਦ ਕਰਨ ਦਾ ਵਾਅਦਾ ਕਰ ਰਹੇ ਹੋ ਜਿਸ ‘ਤੇ ਕਿਸਾਨਾਂ ਨੂੰ ਸ਼ਾਇਦ ਇਸ ਕਰਕੇ ਯਕੀਨ ਨਹੀਂ ਕਿਉਂਕਿ ਯੂ.ਪੀ. ਜਿੱਥੇ ਰਾਜ ਸਰਕਾਰ ਭਾਜਪਾ ਦੀ ਹੈ ਤੇ ਕੇਂਦਰ ਵਿਚ ਵੀ ਭਾਜਪਾ ਹੈ ਫਿਰ ਉੱਥੇ ਦੇ ਕਿਸਾਨਾਂ ਨੂੰ ਐਮ.ਐਸ.ਪੀ. ਕਿਉ ਨਹੀਂ ਦਿੱਤੀ ਜਾ ਰਹੀ ਤਾਂ ਇਸ ਸਵਾਲ ਦਾ ਵੀ ਉਹ ਕੋਈ ਜਵਾਬ ਨਹੀਂ ਦੇ ਸਕੇ।
ਉਹ ਭਰਾਵਾ ਸਾਨੂੰ ਤਾਂ ਸਨਮਾਨ ਕਰਨ ਲਈ ਬੁਲਾਇਆ ਸੀ
ਪ੍ਰੈਸ ਕਾਂਨਫਰੰਸ ਸ਼ੁਰੂ ਹੋਣ ਸਮੇਂ ਜਿਲਾਂ ਭਾਜਪਾ ਦੀ ਟੀਮ ਨੇ ਚਾਰ ਕਿਸਾਨਾਂ ਤੋਂ ਅਸ਼ਵਨੀ ਸ਼ਰਮਾ ਤੇ ਸੋਮ ਪ੍ਰਕਾਸ਼ ਦਾ ਝੋਨੇ ਦੀ ਕੱਟੀ ਫਸਲ ਦਾ ਗੁਲਦਸਤਾ ਦਿਵਾ ਕੇ ਸਨਮਾਨ ਕਰਵਾਇਆ ਲੇਕਿਨ ਸਨਮਾਨ ਕਰਨ ਵਾਲੇ ਇਕ ਵਿਅਕਤੀ ਨੂੰ ਜਦੋਂ ਬਿੱਲਾਂ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਭਰਾਵਾ ਮੈਨੂੰ ਤਾਂ ਸਨਮਾਨ ਕਰਨ ਲਈ ਬੁਲਾਇਆ ਸੀ ਬਿੱਲਾਂ-ਬੁੱਲਾਂ ਬਾਰੇ ਮੈਨੂੰ ਨਹੀਂ ਪਤਾ।