-ਤੱਕੜੀ ਨੇ ਕਿਸਾਨ ਬਿੱਲਾਂ ਦੇ ਵਿਰੋਧ ‘ਚ ਕਮਲ ਪਟਕਾ ਮਾਰਿਆ
-ਸੁਖਬੀਰ ਬਾਦਲ ਨੇ ਕਿਹਾ ਸਾਨੂੰ ਸਰਕਾਰ ਨਾਲੋਂ ਕਿਸਾਨ ਪਹਿਲਾ
ਦਿੱਲੀ। ਫਸਲਾਂ ਦੀ ਖਰੀਦ ਸਬੰਧੀ ਲੋਕ ਸਭਾ ਤੇ ਰਾਜ ਸਭਾ ਵਿਚ ਬਿੱਲ ਪਾਸ ਕਰਵਾਉਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਤੋਂ ਨਾਰਾਜ ਚੱਲ ਰਹੇ ਅਕਾਲੀ ਦਲ ਨੇ ਅੱਜ ਐਨ.ਡੀ.ਏ. ਨਾਲ ਇਸੇ ਗੱਲੋ ਆਪਣੀ 22 ਸਾਲ ਪੁਰਾਣੀ ਸਾਂਝ ਨੂੰ ਤੋੜ ਦਿੱਤਾ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਛੱਡ ਕੇ ਸੂਬੇ ਦੇ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਵਿਚ ਖੜਨ ਦਾ ਫੈਸਲਾ ਕੀਤਾ ਹੈ। ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਦੀ ਲਈ ਗਈ ਮੀਟਿੰਗ ਤੋਂ ਬਾਅਦ ਦਿੱਲੀ ਵਿਖੇ ਪ੍ਰੈਸ ਕਾਂਨਫਰੰਸ ਕਰਕੇ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਜੇਕਰ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਹਿੱਤ ਗਵਾਰਾ ਨਹੀਂ ਹਨ ਤਾਂ ਅਸੀਂ ਕਿਸੇ ਵੀ ਹਾਲਤ ਵਿਚ ਕੇਂਦਰ ਸਰਕਾਰ ਦਾ ਹਿੱਸਾ ਨਹੀਂ ਰਹਿਣਾ ਚਾਹੁੰਦੇ ਤੇ ਆਉਦੇ ਸਮੇਂ ਦੌਰਾਨ ਤਦ ਤੱਕ ਕਿਸਾਨਾਂ ਦੇ ਹੱਕ ਵਿਚ ਅਕਾਲੀ ਦਲ ਸੰਘਰਸ਼ ਜਾਰੀ ਰੱਖੇਗਾ ਜਦੋਂ ਤੱਕ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਵਾਪਿਸ ਨਹੀਂ ਲੈ ਲਏ ਜਾਂਦੇ। ਜਿਕਰਯੋਗ ਹੈ ਕਿ ਸੂਬੇ ਵਿਚ ਅਕਾਲੀ-ਭਾਜਪਾ ਗੱਠਜੋੜ 22 ਸਾਲ ਪੁਰਾਣਾ ਹੈ ਤੇ ਇਸ ਦੌਰਾਨ ਭਾਜਪਾ ਵੱਲੋਂ ਸਮੇਂ-ਸਮੇਂ ਅਕਾਲੀ ਦਲ ‘ਤੇ ਵਿਧਾਨ ਸਭਾ ਦੀਆਂ ਵੱਧ ਸੀਟਾਂ ਦੀ ਮੰਗ ਨੂੰ ਲੈ ਕੇ ਦਬਾਅ ਬਣਾਇਆ ਜਾਂਦਾ ਰਿਹਾ ਹੈ । ਇਹ ਵੀ ਦੱਸਣਯੋਗ ਹੈ ਕਿ ਇਨਾਂ ਬਿੱਲਾਂ ਦੇ ਵਿਰੋਧ ਵਿਚ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਮਿਸਰਤ ਕੌਰ ਬਾਦਲ ਪਹਿਲਾ ਹੀ ਕੇਂਦਰੀ ਵਜੀਰੀ ਨੂੰ ਲੱਤ ਮਾਰ ਚੁੱਕੇ ਹਨ।