ਆਲ ਇੰਡੀਆ ਪੁਲਿਸ ਡਿਊਟੀ ਮੀਟ ‘ਚ ਪੰਜਾਬ ਦੀ ਝੰਡੀ, 3 ਮੈਡਲ ਕੀਤੇ ਹਾਸਿਲ
ਦਾ ਐਡੀਟਰ ਨਿਊਜ਼, ਚੰਡੀਗੜ੍ਹ —- ਲਖਨਊ ਵੱਲੋਂ 67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਦੇਸ਼ ਦੇ ਸਾਰੇ ਸੂਬਿਆਂ ਦੀਆਂ ਪੁਲਿਸ ਟੀਮਾਂ ਅਤੇ ਸਾਰੀਆਂ ਪੈਰਾ ਮਿਲਿਟਰੀ ਫੋਰਸਾਂ ਨੇ ਵੀ ਭਾਗ ਲਿਆ। ਕੁੱਲ 42 ਟੀਮਾਂ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਨਿਰੀਖਣ, ਉਂਗਲਾਂ ਦੇ ਨਿਸ਼ਾਨ, ਜਾਂਚ ਲਈ ਵਿਗਿਆਨਕ ਸਹਾਇਤਾ ਆਦਿ ਦੇ ਮੁਕਾਬਲਿਆਂ ‘ਚ ਭਾਗ ਲਿਆ।
ਮੋਹਿਤ ਧਵਨ, ਇੰਸਪੈਕਟਰ (ਫਿਰੋਜ਼ਪੁਰ ‘ਚ ਵਿਜੀਲੈਂਸ ‘ਚ ਤੈਨਾਤ ਹਨ) ਨੇ ਮੈਡੀਕੋ ਲੀਗਲ ‘ਚ 42.5 ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕਰਕੇ ਪੰਜਾਬ ਪੁਲਿਸ ਦਾ ਮਾਣ ਵਧਾਇਆ।
ਉੱਥੇ ਹੀ ਮਨਪ੍ਰੀਤ ਕੌਰ (ਲੇਡੀ ਕਾਂਸਟੇਬਲ, 2022 ‘ਚ ਨਵੀਂ ਭਰਤੀ ਹੋਈ ਸੀ ਅਤੇ ਇਸ ਵੇਲੇ ਪੰਜਾਬ ਪੁਲਿਸ ਅਕੈਡਮੀ ਫਿਲੌਰ ‘ਚ ਤਾਇਨਾਤ ਹੈ) ਨੇ ਆਬਜ਼ਰਬਏਸ਼ਨ ਟੈਸਟ (ਕ੍ਰਾਈਮ ਸੀਨ ਦੀ ਜਾਂਚ) ‘ਚ ਦੂਜੇ ਸਥਾਨ ‘ਤੇ ਰਹਿ ਕੇ ਸਿਲਵਰ ਮੈਡਲ ਹਾਸਲ ਕੀਤਾ। ਬਾਰੂਦ ਲੱਭਣ ਦੇ ਕੁੱਤਿਆਂ ਦੇ ਮੁਕਾਬਲੇ ਵਿੱਚ ਰੁਪਿੰਦਰ ਸਿੰਘ ਡੌਗ ਹੈਂਡਲਰ ਨੇ ਡੌਗ ਵਿੰਗੋ ਉਰਫ ਕੈਸਪਰ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ। (ਇਸ ਵੇਲੇ ਰੁਪਿੰਦਰ ਸਿੰਘ ਅਤੇ ਡੌਗ ਵਿੰਗੋ ਉਰਫ ਕੈਸਪਰ (ਕੁੱਤੇ ਦਾ ਨਾਂਅ) ਪੰਜਾਬ ਪੁਲਿਸ ਅਕੈਡਮੀ ਫਿਲੌਰ ‘ਚ ਤਾਇਨਾਤ ਹਨ।
67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਤਿੰਨਾਂ ਅਧਿਕਾਰੀਆਂ ਨੇ ਮੈਡਲ ਜਿੱਤ ਕੇ ਪੰਜਾਬ ਪੁਲਿਸ ਦੇ ਮਾਣ ‘ਚ ਵਾਧਾ ਕੀਤਾ ਹੈ।