ਦਾ ਐਡੀਟਰ ਨਿਊਜ਼, ਲੁਧਿਆਣਾ ——— ਲੁਧਿਆਣਾ ‘ਚ ਸੜਕ ਹਾਦਸੇ ‘ਚ 2 ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਾਂ ਨੇ ਬੱਚੇ ਨੂੰ ਗੋਦੀ ਵਿੱਚ ਫੜਿਆ ਹੋਇਆ ਸੀ ਅਤੇ ਇੱਕ ਐਕਟਿਵਾ ਸਵਾਰ ਵਿਅਕਤੀ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਬੱਚਾ ਮਾਂ ਦੇ ਹੱਥਾਂ ‘ਚੋਂ ਨਿਕਲ ਕੇ ਜ਼ਮੀਨ ‘ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਵਿੱਚ ਮਾਪੇ ਵੀ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਬਾਅਦ 2 ਸਾਲ ਦੇ ਬਚੇ ਸਮੇਤ ਜ਼ਖਮੀ ਪਰਿਵਾਰ ਦੇ ਤਿੰਨਾਂ ਜੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਸੋਨਮ ਕੁਮਾਰੀ ਨੇ ਥਾਣਾ ਸਿੱਧਵਾਂ ਬੇਟ ਦੀ ਪੁਲਸ ਨੂੰ ਦੱਸਿਆ ਕਿ 23 ਅਕਤੂਬਰ ਨੂੰ ਸ਼ਾਮ 7 ਵਜੇ ਉਹ ਆਪਣੇ ਪਤੀ ਤਜਿੰਦਰਪਾਲ ਸਿੰਘ ਅਤੇ ਪੁੱਤਰ ਅਰਸ਼ਦੀਪ ਨਾਲ ਮੋਟਰਸਾਈਕਲ ‘ਤੇ ਹੰਬੜਾ (ਪੇਕੇ ਘਰ) ਤੋਂ ਆਪਣੇ ਸਹੁਰੇ ਪਰਿਵਾਰ ਨੂੰ ਜਾ ਰਹੀ ਸੀ।
ਪਤੀ ਤਜਿੰਦਰਪਾਲ ਮੋਟਰਸਾਈਕਲ ਚਲਾ ਰਿਹਾ ਸੀ। ਜਦੋਂ ਅਸੀਂ ਸ਼ਾਮ ਕਰੀਬ 7.50 ਵਜੇ ਮੁੱਖ ਮਾਰਗ ‘ਤੇ ਪ੍ਰੀਤ ਪੈਲੇਸ ਨਰਸਿੰਗ ਹੋਮ ਸਿੱਧਵਾਂ ਬੇਟ ਨੇੜੇ ਪਹੁੰਚੇ ਤਾਂ ਅਚਾਨਕ ਸਾਹਮਣੇ ਤੋਂ ਆ ਰਹੇ ਇਕ ਐਕਟਿਵਾ ਸਵਾਰ ਨੇ ਬਿਨਾਂ ਕੋਈ ਸੰਕੇਤ ਦਿੱਤੇ ਸਕੂਟਰ ਉਨ੍ਹਾਂ ਵੱਲ ਮੋੜ ਲਿਆ |
ਸੋਨਮ ਮੁਤਾਬਕ ਉਸ ਦੇ ਪਤੀ ਨੇ ਆਪਣੇ ਆਪ ਨੂੰ ਬਚਾਉਣ ਲਈ ਬ੍ਰੇਕ ਲਗਾਈ ਪਰ ਉਸ ਦੀ ਐਕਟਿਵਾ ਚਾਲਕ ਨਾਲ ਟੱਕਰ ਹੋ ਗਈ। ਹਾਦਸੇ ‘ਚ ਤਜਿੰਦਰ ਸਿੰਘ ਅਤੇ ਪੁੱਤਰ ਅਰਸ਼ਦੀਪ ਜ਼ਮੀਨ ‘ਤੇ ਡਿੱਗ ਗਏ। ਹਾਦਸੇ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਬੇਹੋਸ਼ ਹੋ ਗਿਆ ਸੀ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਹਾਦਸੇ ਤੋਂ ਬਾਅਦ ਡਾਕਟਰਾਂ ਨੇ ਬੱਚੇ ਅਰਸ਼ਦੀਪ ਸਿੰਘ ਦਾ ਚੈੱਕਅਪ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੋਨਮ ਅਨੁਸਾਰ ਉਸ ਨੂੰ ਅਤੇ ਉਸ ਦੇ ਪਤੀ ਤਿੰਦਰਪਾਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਾਂਚ ਅਧਿਕਾਰੀ ਏਐਸਆਈ ਰਾਜ ਕੁਮਾਰ ਅਨੁਸਾਰ ਐਕਟਿਵਾ ਚਾਲਕ ਚਰਨਜੀਤ ਸਿੰਘ ਵਾਸੀ ਪਿੰਡ ਸਲੇਮਪੁਰਾ ਖ਼ਿਲਾਫ਼ ਆਈਪੀਸੀ 279,337,338,427,304-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।