ਦਾ ਐਡੀਟਰ ਨਿਊਜ਼, ਲੁਧਿਆਣਾ। ਲੁਧਿਆਣਾ ਪੁਲਿਸ ਨੇ ਭਾਰਤ ਦੀ ਸਭ ਤੋਂ ਵੱਡੀ ਡਕੈਤੀ ਨੂੰ ਟਰੇਸ ਕਰ ਲਿਆ ਹੈ ਅਤੇ ਲੁੱਟੇ ਹੋਏ ਪੈਸਿਆਂ ਵਿਚੋਂ 5 ਕਰੋੜ ਰੁਪਿਆ ਨੂੰ ਵੀ ਬਰਾਮਦ ਵੀ ਕਰ ਲਿਆ ਹੈ। ਇਸ ਸਬੰਧੀ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਇਸ ਡਕੈਤੀ ਦੀ ਮਾਸਟਰ ਮਾਈਂਡ ਡਾਕੂ ਹਸੀਨਾ ਸੁੰਦਰੀ ਉਰਫ ਮਨਦੀਪ ਕੌਰ ਅਤੇ ਉਸ ਦਾ ਸਾਥੀ ਮਨਜਿੰਦਰ ਸਿੰਘ ਮਣੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਛੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਡਾਕੂ ਹਸੀਨਾ ਸੁੰਦਰੀ ਸਮੇਤ ਤਿੰਨ ਲੋਕ ਅਜੇ ਵੀ ਫਰਾਰ ਹਨ। ਸਿੱਧੂ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਵਿਚ ਸੀਐੱਮਐੱਸ ਕੰਪਨੀ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਕੰਪਨੀ ਨੇ ਪੈਸਿਆਂ ਦੀਆਂ ਜਿਹੜੀਆਂ ਫਿਗਰ ਦੱਸੀਆਂ ਜਾ ਰਹੀਆਂ ਹਨ, ਉਹਨਾਂ ਫਿਗਰਾਂ ਵਿੱਚ ਕੰਪਨੀ ਬਾਹਰ-ਬਾਹਰ ਬਦਲਾਅ ਕਰਦੀ ਆ ਰਹੀ ਹੈਂ। ਇਸ ਤੋਂ ਪਹਿਲਾਂ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ 6 ਕਰੋੜ 32 ਲੱਖ ਰੁਪਏ ਲੁੱਟੇ ਗਏ ਹਨ, ਜਦ ਕਿ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਹੈ 8 ਕਰੋੜ 50 ਲੱਖ ਰੁਪਏ ਦੇ ਕਰੀਬ ਲੁੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਡਕੈਤੀ ਦੀ ਪਲੈਨਿੰਗ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੀ ਸੀ। ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਹਰ ਰੋਜ਼ ਕਰੋੜਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਸੀ, ਓਥੇ ਸਕਿਊਰਟੀ ਸਿਸਟਮ ਬੇਹੱਦ ਬੇਕਾਰ ਲਗਾਇਆ ਹੋਇਆ ਸੀ ਅਤੇ ਨਾਲ ਹੀ ਬਹੁਤ ਘੱਟ ਉਮਰ ਦੇ ਮੁੰਡਿਆਂ ਨੂੰ ਪੈਸੇ ਦੇ ਕੰਮ ਵਿਚ ਲਗਾਇਆ ਹੋਇਆ ਸੀ। ਅਤੇ ਅਲਾਰਮ ਤੇ ਸੈਂਸਰ ਸਿਸਟਮ ਬੀ ਬਹੁਤ ਕਮਜ਼ੋਰ ਲਗਾਇਆ ਹੋਇਆ ਸੀ। ਇਨ੍ਹਾਂ ਲੁਟੇਰਿਆਂ ਨੇ ਪਹਿਲਾਂ ਉਸ ਸਿਸਟਮ ਨੂੰ ਹੀ ਬੰਦ ਕੀਤਾ ਅਤੇ ਫਿਰ ਇਸ ਡਕੈਤੀ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਕੰਪਨੀ ਨੂੰ ਦੁਬਾਰਾ ਕਿਹਾ ਗਿਆ ਹੈ ਕਿ ਉਹ ਆਪਣਾ ਹਿਸਾਬ-ਕਿਤਾਬ ਦੁਬਾਰਾ ਚੈੱਕ ਕਰਕੇ ਪੁਲਿਸ ਨੂੰ ਦੱਸਣ।ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਅਪਰੇਸ਼ਨ ਵਿੱਚ ਸ਼ਾਮਲ ਟੀਮ ਨੂੰ ਡੀਜੀਪੀ ਵੱਲੋਂ 10 ਲੱਖ ਰੁਪਏ ਦਾ ਕੈਸ਼ ਇਨਾਮ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਕੇਸ ਨੂੰ ਟਰੇਸ ਕਰਨ ਲਈ ਜੀ ਪੀ ਐਸ ਸਿਸਟਮ ਨੇ ਬਹੁਤ ਮਦਦ ਕੀਤੀ ਹੈ ਅਤੇ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੇਸ ਦੀ ਮਾਸਟਰ ਮਾਇੰਡ ਡਾਕੂ ਹਸੀਨਾ ਸੁੰਦਰੀ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਡਾਕੂ ਸੁੰਦਰੀ ਹਸੀਨਾ ਹੀ ਲੁੱਟ ਕੇ ਲੈ ਗਈ ਕਰੋੜਾਂ ਰੁਪਏ।