ਦਾ ਐਡੀਟਰ ਨਿਊਜ਼, ਜਲੰਧਰ 18 ਮਈ 2025 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਐਵਾਰਡ ਮਿਲੇਗਾ। ਇੱਥੇ ਇਹ ਦੱਸ ਦਈਏ ਕਿ ਸੰਸਦ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ 17 MPs ਅਤੇ 2 ਸੰਸਦੀ ਸਥਾਈ ਕਮੇਟੀਆਂ ਨੂੰ ਸੰਸਦ ਰਤਨ ਪੁਰਸਕਾਰ 2025 ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਸੰਸਦ ਵਿੱਚ ਸਰਗਰਮ ਭਾਗੀਦਾਰੀ, ਬਹਿਸਾਂ ਵਿੱਚ ਭਾਗੀਦਾਰੀ, ਸਵਾਲ ਪੁੱਛਣ ਅਤੇ ਵਿਧਾਨਕ ਕੰਮ ਵਿੱਚ ਯੋਗਦਾਨ ਦੇ ਆਧਾਰ ‘ਤੇ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਪ੍ਰਾਈਮ ਪੁਆਇੰਟ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਹੈ।
ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਸੰਸਦ ਵਿੱਚ ਕਈ ਅਹਿਮ ਮਸਲਿਆਂ ਉੱਤੇ ਆਵਾਜ਼ ਉਠਾਈ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦਿੱਤੀ, ਜਿਸ ਕਰਕੇ ਉਨ੍ਹਾਂ ਨੂੰ ਇਹ ਮਾਣਯੋਗ ਐਵਾਰਡ ਮਿਲ ਰਿਹਾ ਹੈ।