ਦਾ ਐਡੀਟਰ ਨਿਊਜ਼, ਕੋਲਕਾਤਾ —– ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ 13 ਸਾਲਾਂ ਬਾਅਦ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਮੈਚ ਖੇਡਣਗੀਆਂ। ਆਖਰੀ ਵਾਰ ਦੋਵੇਂ ਟੀਮਾਂ ਇੱਥੇ 2011 ਵਿੱਚ ਇੱਕ ਦੂਜੇ ਖਿਲਾਫ ਮੈਚ ਖੇਡੀਆਂ ਸਨ, ਇਸ ਮੈਚ ‘ਚ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਅੱਜ ਦਾ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ ਅਤੇ ਟਾਸ- ਸ਼ਾਮ 6:30 ਵਜੇ ਹੋਵੇਗਾ।
ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾ ਟੀ-20 ਮੈਚ 2007 ਦੇ ਵਿਸ਼ਵ ਕੱਪ ਵਿੱਚ ਖੇਡਿਆ ਗਿਆ ਸੀ। 2007 ਤੋਂ ਲੈ ਕੇ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ 24 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਯਾਨੀ 13 ਮੈਚ ਭਾਰਤ ਅਤੇ 11 ਮੈਚ ਇੰਗਲੈਂਡ ਨੇ ਜਿੱਤੇ ਹਨ। ਦੋਵਾਂ ਟੀਮਾਂ ਨੇ ਭਾਰਤ ਵਿੱਚ 11 ਮੈਚ ਖੇਡੇ, ਇੱਥੇ ਵੀ ਟੀਮ ਇੰਡੀਆ ਅੱਗੇ ਹੈ। ਟੀਮ ਨੇ 6 ਮੈਚ ਜਿੱਤੇ ਅਤੇ ਇੰਗਲੈਂਡ ਨੇ 5 ਮੈਚ ਜਿੱਤੇ ਹਨ।
ਇੰਗਲਿਸ਼ ਟੀਮ ਨੇ ਆਖਰੀ ਵਾਰ 14 ਸਾਲ ਪਹਿਲਾਂ 2011 ਵਿੱਚ ਭਾਰਤ ਵਿੱਚ ਇਸ ਫਾਰਮੈਟ ਦੀ ਲੜੀ ਜਿੱਤੀ ਸੀ। ਇੰਗਲੈਂਡ ਨੇ ਆਖਰੀ ਵਾਰ 2014 ਵਿੱਚ ਘਰੇਲੂ ਮੈਦਾਨ ‘ਤੇ ਸਫਲਤਾ ਹਾਸਲ ਕੀਤੀ ਸੀ। ਦੋਵੇਂ ਵਾਰ ਭਾਰਤ ਦੇ ਕਪਤਾਨ ਐਮਐਸ ਧੋਨੀ ਸਨ। ਇਸ ਤੋਂ ਬਾਅਦ, ਦੋਵਾਂ ਟੀਮਾਂ ਨੇ 4 ਟੀ-20 ਸੀਰੀਜ਼ ਖੇਡੀਆਂ, ਜੋ ਕਿ ਸਾਰੀਆਂ ਭਾਰਤ ਨੇ ਜਿੱਤੀਆਂ।