– ਪੱਕੇ ਮੁਲਾਜ਼ਮ ਨਾ ਹੋਣਾ ਵੀ ਵੱਡਾ ਕਾਰਨ ਹੈ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——— ਹੁਸ਼ਿਆਰਪੁਰ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਅੱਜ ਤੱਕ ਕਿਸੇ ਵੀ ਸਿਆਸੀ ਆਗੂ ਜਾਂ ਅਧਿਕਾਰੀ ਨੇ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਹਰ ਕੋਈ ਆਪਸ ਵਿੱਚ ਗੱਲ ਕਰ ਰਿਹਾ ਹੈ। ਉੱਥੇ ਅੱਜ ਤੱਕ ਸਿਆਸੀ ਆਗੂ ਜਾਂ ਅਧਿਕਾਰੀ ‘ਡਰੇਨੇਜ ਦੀ ਘਾਟ ਨੂੰ ਕੋਸਦੇ ਰਹੇ ਪਰ ਜਿਸ ਮਾਸਟਰ ਪਲਾਨ ਦੀ ਹੁਸ਼ਿਆਰਪੁਰ ਵਾਸੀਆਂ ਨੂੰ ਲੋੜ ਸੀ ਉਹ ਅੱਜ ਤੱਕ ਨਹੀਂ ਬਣਿਆ।

ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਹੇ ਕਿ ਹੁਸ਼ਿਆਰਪੁਰ ਵਿੱਚ ਪਾਣੀ ਦੀ ਸਮੱਸਿਆ ਕਰੀਬ 3 ਦਹਾਕਿਆਂ ਤੋਂ ਹੈ ਅਤੇ ਇਨ੍ਹਾਂ ਤਿੰਨ ਦਹਾਕਿਆਂ ਵਿੱਚ ਕਿਸੇ ਨੇ ਵੀ ਇਸ ਦਾ ਸਥਾਈ ਹੱਲ ਕੱਢਣ ਲਈ ਪਹਿਲਕਦਮੀ ਨਹੀਂ ਕੀਤੀ। ਇਸ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਅਜੇ ਢਾਈ ਸਾਲ ਹੋ ਗਏ ਹਨ ਅਤੇ ਨਗਰ ਨਿਗਮ ਵਿਚ ਵੀ ਇਸ ਦੀ ਸੱਤਾ ਹੈ, ਇਸ ਲਈ ਮੈਂ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੂੰ ਬੇਨਤੀ ਕਰਦਾ ਹਾਂ, ਜੋ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ ਅਤੇ ਮੀਹ ਤੋਂ ਬਾਅਦ ਸਭ ਤੋਂ ਵੱਡੀ ਝੀਲ ਹੁਸ਼ਿਆਰਪੁਰ ‘ਚ ਬਣ ਜਾਂਦੀ ਹੈ, ਜਿਸ ਦੇ ਹੱਲ ਲਈ ਮਾਸਟਰ ਪਲਾਨ ਦਾ ਹੁਸ਼ਿਆਰਪੁਰ ਵਾਸੀ ਤਿੰਨ ਦਹਾਕਿਆਂ ਤੋਂ ਇੰਤਜ਼ਾਰ ਕਰ ਰਹੇ ਹਨ, ਉਸ ਨੂੰ ਲਿਆਉਣ ਲਈ ਪਹਿਲਕਦਮੀ ਕਰਨ ਦੀ ਮੰਗ ਕਰਦਿਆਂ ਤਲਵਾੜ ਨੇ ਕਿਹਾ ਕਿ ਨਗਰ ਨਿਗਮ ‘ਚ ਠੇਕਾ ਪ੍ਰਣਾਲੀ ਕਾਰਨ ਪੱਕੇ ਮੁਲਾਜ਼ਮਾਂ ਦੀ ਨਿਯੁਕਤੀ ਨਾ ਹੋਣ ਕਾਰਨ ਇਹ ਸਮੱਸਿਆ ਆਈ ਹੈ। ਤਲਵਾੜ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਖਾਲੀ ਅਸਾਮੀਆਂ ਨੂੰ ਭਰਨ ਸ਼ਹਿਰ ਦੇ 5 ਵਜੇ ਤੋਂ ਬਾਅਦ ਆਪਣੇ-ਆਪਣੇ ਸ਼ਹਿਰਾਂ ਨੂੰ ਚਲੇ ਜਾਂਦੇ ਹਨ, ਜਦਕਿ ਨਿਯਮਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਦਾ ਸਟੇਸ਼ਨ ‘ਤੇ ਹੀ ਰਹਿਣਾ ਜ਼ਰੂਰੀ ਹੈ, ਇਸ ਲਈ ਜਦੋਂ ਸ਼ਹਿਰ ‘ਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਕੋਈ ਉੱਚ ਅਧਿਕਾਰੀ ਹੱਲ ਕਰਨ ਲਈ ਮੌਜੂਦ ਨਹੀਂ ਹੁੰਦਾ। ਜਿਸ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ।