ਦਾ ਐਡੀਟਰ ਨਿਊਜ਼, ਜਲੰਧਰ —– ਜਲੰਧਰ ਲੋਕ ਸਭਾ ਹਲਕਾ ਤੋਂ ਐਮਪੀ ਚਰਨਜੀਤ ਚੰਨੀ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਵਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਰਿੰਕੂ ਨੇ ਕਿਹਾ ਕਿ, ਚੰਨੀ ਨੇ ਉਹਦੇ ਤੇ ਬਿਨਾਂ ਸਬੂਤਾਂ ਤੋਂ ਝੂਠੇ ਇਲਜਾਮ ਲਾਏ ਜਾ ਰਹੇ ਹਨ ਕਿ, ਉਹ (ਰਿੰਕੂ) ਦੜੇ ਸੱਟੇ ਦਾ ਕੰਮ ਕਰਦੇ ਹਨ।
ਰਿੰਕੂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਕਰੀਬ 6 ਪੰਨਿਆਂ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ- ਮੇਰੇ ਪਿਤਾ ਤੋਂ ਬਾਅਦ ਮੇਰਾ ਪਰਿਵਾਰ ਪੱਛਮੀ ਹਲਕੇ ਦੀ ਸੇਵਾ ਕਰ ਰਿਹਾ ਹੈ। ਭਾਵੇਂ ਮੈਂ ਐਮ.ਐਲ.ਏ ਜਾਂ ਐਮ.ਪੀ.ਨਹੀਂ ਰਿਹਾ, ਪਰ ਇੱਕ ਹੀ ਉਦੇਸ਼ ਹੈ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ। ਮੈਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਅਤੇ ਮੈਂ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਕੀਤੀ।





