– ਅਕਾਲੀ ਦਲ ਵਲੋਂ ਭਰਿਆ ਗਿਆ ਨਾਮਜ਼ਦਗੀ ਪੱਤਰ
– ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ
ਦਾ ਐਡੀਟਰ ਨਿਊਜ਼, ਜਲੰਧਰ —– ਪੰਜਾਬ ਦੀ ਜਲੰਧਰ ਜ਼ਿਮਨੀ ਚੋਣ ‘ਚ ਵੋਟਿੰਗ ਤੋਂ ਪਹਿਲਾਂ ਵੱਡੀ ਸਿਆਸੀ ਉਥਲ-ਪੁਥਲ ਹੋ ਗਈ ਹੈ। ਇੱਥੋਂ ਅਕਾਲੀ ਦਲ ਦੇ ਉਮੀਦਵਾਰ ਅਚਾਨਕ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਲਿਆ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਦਾ ਜਲੰਧਰ ਸਥਿਤ ਘਰ ‘ਤੇ ਪਾਰਟੀ ‘ਚ ਸਵਾਗਤ ਕੀਤਾ।

ਸੁਰਜੀਤ ਕੌਰ ਨੂੰ ਜੁਆਇਨ ਕਰਨ ਤੋਂ ਬਾਅਦ ਸੀ.ਐਮ ਮਾਨ ਨੇ ਕਿਹਾ ਕਿ ਉਹ ਭੈਣ ਨੂੰ ਸਰਕਾਰ ਵਿੱਚ ਚੰਗੀ ਜ਼ਿੰਮੇਵਾਰੀ ਦੇਣਗੇ। ਜਿਸ ਵੀ ਪੱਧਰ ‘ਤੇ ਹੋਵੇਗਾ, ਅਸੀਂ ਸੁਰਜੀਤ ਕੌਰ ਨੂੰ ਸਰਕਾਰ ਵਿਚ ਥਾਂ ਦੇਵਾਂਗੇ।
ਸੁਰਜੀਤ ਕੌਰ ਨੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ। ਪਰ ਅਚਾਨਕ ਹੀ ਅਕਾਲੀ ਦਲ ਨੇ ਆਪਣੇ ਬਾਗੀ ਲੀਡਰਾਂ ਦੇ ਵੱਲੋਂ ਬਗਾਵਤ ਕਰਨ ਤੋਂ ਬਾਅਦ ਬੀਬੀ ਸੁਰਜੀਤ ਕੌਰ ਕੋਲੋਂ ਸਮਰਥਨ ਵਾਪਿਸ ਲੈ ਲਿਆ ਸੀ, ਅਤੇ ਬਸਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਜਲੰਧਰ ਸੀਟ ‘ਤੇ 10 ਸਤੰਬਰ ਨੂੰ ਵੋਟਿੰਗ ਹੋਣੀ ਹੈ।