ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫੇਰ ਦਿੱਲੀ ਕੂਚ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਅੱਤਿਆਚਾਰਾਂ ਦੇ ਮਾਮਲੇ ‘ਚ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਯਾਰੀ ਜੱਗ ਜ਼ਾਹਰ ਹੋ ਗਈ ਹੈ, ਕਿਉਂਕਿ ਹੁਣ ਤੱਕ ਹਰਿਆਣਾ ਪੁਲਿਸ ਦੀ ਕਾਰਵਾਈ ਦਾ ਸ਼ਿਕਾਰ ਹੋਏ 250 ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ ਅਤੇ ਕਈ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ ਅਤੇ 4 ਕਿਸਾਨ ਵੀ ਸ਼ਹੀਦ ਹੋ ਚੁੱਕੇ ਹਨ। ਇੱਥੋਂ ਤੱਕ ਕਿ ਗੋਲੀ ਦਾ ਸ਼ਿਕਾਰ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦੀ ਪੋਸਟ-ਮਾਰਟਮ ਰਿਪੋਰਟ ਵੀ ਸਾਹਮਣੇ ਆ ਗਈ ਹੈ। ਪਰ ਫੇਰ ਵੀ ਕਾਰਵਾਈ ਜ਼ੀਰੋ ਹੋਈ ਹੈ।
ਟਾਊਟ @BhagwantMann ਤੇ @mlkhattar ਦੇ ਸਾਂਝ , ਮਿਲੀਭੁਗਤ ਦਾ ਨਤੀਜਾ !
ਅਜੇ ਤੱਕ ਕਿਸੇ ਤੇ ਕਾਰਵਾਈ ਨਹੀਂ।
👉 250 ਤੋ ਵੱਧ ਕਿਸਾਨ ਜ਼ਖਮੀ
👉ਕਈ ਅੱਖਾਂ ਦੀ ਰੌਸ਼ਨੀ ਖੋਹ ਬੈਠੇ
👉4 ਕਿਸਾਨ ਸ਼ਹੀਦ
👉 ਸ਼ੁਭਕਰਨ ਦੀ ਗੋਲੀ ਨਾਲ ਮੌਤ ਰਿਪੋਰਟ ਸਾਹਮਣੇ 👇 ਪਰ ਕਾਰਵਾਈ ZERO pic.twitter.com/kINPcx9enI— Bikram Singh Majithia (@bsmajithia) March 7, 2024

ਮਜੀਠੀਆ ਨੇ ਸੀਐਮ ਭਗਵੰਤ ਮਾਨ ‘ਤੇ ਵਰ੍ਹਦਿਆਂ ਕਿਹਾ ਕਿ ਭਗਵੰਤ ਮਾਨ ਅਣਪਛਾਤਿਆਂ ਤੇ ਪਰਚਾ ਦਰਜ ਕਰਕੇ ਹਰਿਆਣਾ ਸਰਕਾਰ ਨਾਲ ਯਾਰੀ ਪਗਾਈ ਹੈ ਅਤੇ ਇਹ ਗੱਲ ਸਾਬਿਤ ਕਰਦੀ ਹੈ ਹੈ ਕਿ ਭਗਵੰਤ ਮਾਨ ਪੰਜਾਬ ਦਾ ਸਭ ਤੋਂ ਵੱਡਾ ਟਾਊਟ ਬਣ ਗਿਆ ਕਿਉਂਕਿ ਸਰਕਾਰ ਨੇ ਐਫਆਈਆਰ ਤਾ ਦਰਜ ਕਰ ਲਈ ਪਰ ਉਹ ਅਣਪਛਾਤੇ ਵਿਅਕਤੀਆਂ ਤੇ ਦਰਜ ਕੀਤੀ ਗਈ ਹੈ। ਇਹ ਸਰਕਾਰ ਵੱਲੋਂ ਮਹਾ ਨਾਲਾਇਕ ਐਫ ਆਈ ਆਰ ਦਰਜ ਕੀਤੀ ਗਈ ਹੈ, ਜਿਸ ਦਾ ਨਤੀਜਾ ਸਿਫ਼ਰ ਹੋਣਾ ਹੈ, ਸ਼ੁਭਕਰਨ ਸਿੰਘ ਨੂੰ ਕਦੇ ਵੀ ਇਨਸਾਫ ਨਹੀਂ ਮਿਲਣਾ। ਨਾ ਹੀ ਪਤਾ ਲੱਗਣਾ ਹੈ ਕਿ ਸ਼ੁਭਕਰਨ ਸਿੰਘ ਨੂੰ ਗੋਲੀ ਕਿਸ ਨੇ ਮਾਰੀ ? ਅਣਪਛਾਤਿਆਂ ਦਾ ਮਤਲਬ ਹੈ ਕਿ ਕੋਈ ਪਤਾ ਨਹੀਂ ਕਿਸ ਨੇ ਗੋਲੀ ਮਾਰੀ ਹੈ ?
ਮਜੀਠੀਆ ਨੇ ਕਿਹਾ ਕਿ ਖੁਦ ਭਗਵੰਤ ਮਾਨ ਕਹਿੰਦੇ ਸੀ ਕਿ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਅਤੇ ਗੋਲੀ ਕਦੇ ਬਗੈਰ ਹੁਕਮਾਂ ਦੇ ਚੱਲ ਸਕਦੀ ਹੈ ? ਫੇਰ ਤੁਸੀਂ ਅਣਪਛਾਤਿਆਂ ‘ਤੇ ਪਰਚਾ ਕਿਉਂ ਦਰਜ ਕੀਤਾ ?