ਦਾ ਐਡੀਟਰ ਨਿਊਜ਼, ਨਵੀਂ ਦਿੱਲੀ – ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਹੁਣ ਤੱਕ 8 ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਚੁੱਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 16 ਮਾਰਚ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ। ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਸੰਮਨਾਂ ਦੀ ਵਾਰ-ਵਾਰ ਅਣਦੇਖੀ ਕਰਨ ਤੋਂ ਬਾਅਦ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ‘ਆਪ’ ਮੁਖੀ ਨੂੰ 16 ਮਾਰਚ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਨਵਾਂ ਸੰਮਨ ਜਾਰੀ ਕੀਤਾ ਹੈ। ਇਹ ਸੰਮਨ ਈਡੀ ਦੀ ਅਰਜ਼ੀ ‘ਤੇ ਭੇਜਿਆ ਗਿਆ ਹੈ।
ਅਦਾਲਤ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਲੀਡਰ ਸੁਖਪਾਲ ਖਹਿਰਾ ਨੇ ਹੁਣ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾਂ ਲਾਉਂਦੇ ਹੋਏ ਕਿਹਾ ਕਿ, “ਅਰਵਿੰਦ ਕੇਜਰੀਵਾਲ ਜੀ ਜੇ ਤੁਸੀਂ ਐਨੇ ਕੱਟੜ-ਇਮਾਨਦਾਰ ਹੋ ਤਾਂ ਤੁਸੀਂ ਈ ਡੀ ਤੋਂ ਐਨੇ ਡਰਦੇ ਕਿਉਂ ਹੋ ? ਹਾਲਾਂਕਿ ਦਿੱਲੀ ਦੇ ਬਦਨਾਮ ਸ਼ਰਾਬ ਘੋਟਾਲੇ ਦੀ ਕਾਨੂੰਨੀਤਾ ਦੇ ਅਨੁਸਾਰ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ ਅਤੇ 338 ਕਰੋੜ ਦੀ ਮਨੀ ਟ੍ਰੇਲ ‘ਚ ਚੱਲ ਰਹੀ ਹੈ, ਇਸ ਲਈ ਕੱਟੜ-ਇਮਾਨਦਾਰ ਅਜੇ ਤੱਕ ਜ਼ਮਾਨਤ ਦਾ ਦਾਅਵਾ ਨਹੀਂ ਕਰ ਰਹੇ ! ਕੀ ਇਹ ਸੱਚ ਨਹੀਂ ਹੈ ਕਿ ਤੁਸੀਂ ਅਤੇ ਭਗਵੰਤ ਮਾਨ ਪੰਜਾਬ ਵਿੱਚ ਝੂਠੇ ਕੇਸਾਂ ਰਾਹੀਂ ਮੇਰੇ ਵਰਗੇ ਤੁਹਾਡੇ ਵਿਰੋਧੀਆਂ ਵਿਰੁੱਧ ਈ ਡੀ, ਸੀਬੀਆਈ ਤੋਂ ਵੀ ਵੱਧ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹੋ ? ਤੁਹਾਡੇ ਅਤੇ ਬੀਜੇਪੀ ਵਿੱਚ ਕੀ ਫਰਕ ਹੈ ? ਕੀ ਤੁਸੀਂ ਇਸ ਮਾਮਲੇ ‘ਚ ਸਪਸ਼ਟੀਕਰਨ ਦੇ ਸਕਦੇ ਹੋ ?”

Mr @ArvindKejriwal if you’re so Kattar-Imaandaar why’re you so scared of Ed? Although according to legality of the infamous Delhi liquor scandal @msisodia & Satinder Jain have been denied bails by Supreme Court and are in jail for more than one year with observation that the… pic.twitter.com/FdbXZcpLVO
— Sukhpal Singh Khaira (@SukhpalKhaira) March 7, 2024
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਅੱਠ ਸੰਮਨ ਭੇਜੇ ਸਨ। ਉਹ ਇਨ੍ਹਾਂ ਸੰਮਨਾਂ ਨੂੰ ਗੈਰ-ਕਾਨੂੰਨੀ ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸੰਮਨ ਗੈਰ-ਕਾਨੂੰਨੀ ਹਨ ਪਰ ਫਿਰ ਵੀ ਉਹ ਈਡੀ ਦੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹਨ। ਉਸ ਨੇ ਈਡੀ ਤੋਂ 12 ਮਾਰਚ ਤੋਂ ਬਾਅਦ ਦੀ ਤਰੀਕ ਮੰਗੀ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਸਵਾਲਾਂ ਦੇ ਜਵਾਬ ਦੇਣਗੇ।