ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਅੱਜ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦਲਿਤ ਐਮ.ਐਲ.ਏ ਸੁਖਵਿੰਦਰ ਕੋਟਲੀ ਦਾ ਅਪਮਾਨ ਕਰਨ ਦੇ ਦੋਸ਼ ਲੱਗ ਰਹੇ ਹਨ। ਇਹ ਮਾਮਲਾ ਹੁਣ ਤੋਲ ਫੜ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਜੰਮ ਕੇ ਵਰ੍ਹ ਰਹੀਆਂ ਹਨ। ਦੱਸ ਦਈਏ ਕਿ ਕਾਂਗਰਸੀ ਲੀਡਰ ਸੁਖਵਿੰਦਰ ਸਿੰਘ ਕੋਲਟੀ ਆਦਮਪੁਰ ਤੋਂ ਵਿਧਾਇਕ ਹਨ।
ਇਸ ਸਬੰਧ ‘ਚ ਬੀਜੇਪੀ ਲੀਡਰ ਵਿਜੇ ਸਾਂਪਲਾ ਨੇ ਐਕਸ ‘ਤੇ ਟਵੀਟ ਕਰਦਿਆਂ ਕਿਹਾ ਕਿ, “ਸੁਖਵਿੰਦਰ ਕੋਟਲੀ ਨੂੰ ਜ਼ਲੀਲ ਕਰਕੇ ਦਲਿਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਦਲਿਤਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਹੁਣ ਦਲਿਤਾਂ ਨੂੰ ਆਪਣੀ ਜੁੱਤੀ ਸੁੰਘਾਉਣ ਦੀ ਗੱਲ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਜੀ, ਕੁੱਝ ਤਾਂ ਸ਼ਰਮ ਮਹਿਸੂਸ ਕਰੋ।”

आज पंजाब विधानसभा में मुख्यमंत्री @BhagwantMann द्वारा एक दलित विधायक @sukhwinderkotli का अपमान कर दलित अपमान की पराकाष्ठा की गई है। दलितों का उप
मुख्यमंत्री बनाने का वादा कर सत्ता में आई @AamAadmiParty अब दलितों को जूते सुंघाने की बात कर रही है। @ArvindKejriwal जी शर्म करो।— Vijay Sampla ( Modi Ka Parivar ) (@thevijaysampla) March 4, 2024
ਉਥੇ ਹੀ ਕਾਂਗਰਸੀ ਲੀਡਰ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਦਮਪੁਰ ਤੋਂ ਦਲਿਤ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਲਟੀ ਦਾ ਅਪਮਾਨ ਕਰਨ ਲਈ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਉਨ੍ਹਾਂ ਨੂੰ ਨੀਵਾਂ ਮਹਿਸੂਸ ਕਰਾਉਣ ਲਈ ਕੀਤੀ ਕਿਉਂਕਿ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹਨ।