ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —— ਹੁਸ਼ਿਆਰਪੁਰ-ਟਾਂਡਾ ਰੋਡ ਉੱਪਰ ਪੈਂਦੇ ਪਿੰਡ ਖਡਿਆਲਾ ਸੈਣੀਆਂ ਤੋਂ ਅੱਜ ਇਤਹਾਸਿਕ ਪੈਦਲ ਸੰਗ ਸ਼੍ਰੀ ਚੋਹਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਵੱਲੋਂ ਸ਼ਮੂਲੀਅਤ ਕੀਤੀ ਗਈ, ਪੈਦਲ ਜਾਣ ਵਾਲੀ ਸੰਗਤ ਦੀ ਸੇਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੌਕੇ ਯੂਥ ਅਕਾਲੀ ਦਲ ਹੁਸ਼ਿਆਰਪੁਰ ਵੱਲੋਂ ਯੂਥ ਆਗੂ ਇੰਦਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਖਡਿਆਲਾ ਸੈਣੀਆਂ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਸ਼ਰਮਾ ਹਸਪਤਾਲ ਗੜ੍ਹਦੀਵਾਲਾ ਦੇ ਡਾਕਟਰਾਂ ਦੀ ਟੀਮ ਜਿਸ ਵਿੱਚ ਡਾ. ਸੰਜੀਵ ਸ਼ਰਮਾ, ਡਾ. ਮਨੀਤਾ ਸ਼ਰਮਾ, ਡਾ. ਜੈਸਨਪਾਲ ਸ਼ਰਮਾ ਤੇ ਡਾ. ਸ਼ੁੱਭਕਰਮਨ ਸਿੰਘ ਵੱਲੋਂ ਲੋਕਾਂ ਨੂੰ ਜਰੂਰਤ ਦੇ ਮੁਤਾਬਿਕ ਫ੍ਰੀ ਵਿੱਚ ਦਵਾਈਆਂ ਦਿੱਤੀਆਂ ਗਈਆਂ, ਇਸ ਕੈਂਪ ਦੌਰਾਨ 400 ਤੋਂ ਵੱਧ ਲੋਕ ਜੋ ਕਿ ਸ਼੍ਰੀ ਚੋਹਲਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ ਵੱਲੋਂ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਦਵਾਈਆਂ ਡਾਕਟਰਾਂ ਦੀ ਟੀਮ ਕੋਲੋ ਪ੍ਰਾਪਤ ਕੀਤੀਆਂ।
ਇਸ ਮੈਡੀਕਲ ਕੈਂਪ ਦੌਰਾਨ ਪੁੱਜੇ ਐੱਸ.ਜੀ.ਪੀ.ਸੀ.ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਯੂਥ ਅਕਾਲੀ ਦਲ ਦੀ ਟੀਮ ਵੱਲੋਂ ਲੋਕ ਹਿੱਤ ਵਿੱਚ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੋਕ ਸੇਵਾ ਦੀ ਭਾਵਨਾ ਹੀ ਤਹਾਨੂੰ ਭੀੜ ਤੋਂ ਵੱਖ ਕਰਦੀ ਹੈ ਇਸ ਲਈ ਜੀਵਨ ਦੌਰਾਨ ਜਿੰਨਾਂ ਹੋ ਸਕੇ ਜਰੂਰਤਮੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਸਮੇਂ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਤੇ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਸੰਦੀਪ ਸੀਕਰੀ ਨੇ ਕੈਂਪ ਵਿੱਚ ਪੁੱਜ ਕੇ ਪਾਰਟੀ ਦੇ ਆਗੂਆਂ ਦੀ ਜਿੱਥੇ ਹੌਂਸਲਾ ਅਫਜ਼ਾਈ ਕੀਤੀ ਉੱਥੇ ਕਿਹਾ ਕਿ ਇੰਦਰਜੀਤ ਸਿੰਘ ਕੰਗ ਵਰਗੇ ਮੇਹਨਤੀ ਤੇ ਜਮੀਨ ਨਾਲ ਜੁੜੇ ਨੌਜਵਾਨ ਆਗੂਆਂ ਤੋਂ ਦੂਜੇ ਨੌਜਵਾਨਾਂ ਨੂੰ ਵੀ ਸੇਂਧ ਲੈਣ ਦੀ ਲੋੜ ਹੈ ਤੇ ਜਰੂਰਤ ਹੈ ਕਿ ਪਾਰਟੀ ਦੀ ਨੌਜਵਾਨ ਸ਼ਕਤੀ ਲੋਕਾਂ ਦੇ ਵਿੱਚ ਜਾ ਕੇ ਉਨ੍ਹਾਂ ਦੇ ਦਰਦ ਨੂੰ ਸਮਝੇ ਤੇ ਫਿਰ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ। ਕੈਂਪ ਦੀ ਸਮਾਪਤੀ ਸਮੇਂ ਇੰਦਰਜੀਤ ਸਿੰਘ ਕੰਗ ਵੱਲੋਂ ਜਿੱਥੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਕਿਹਾ ਕਿ ਭਵਿੱਖ ਵਿੱਚ ਵੀ ਲੋਕ ਭਲਾਈ ਦੇ ਕਾਰਜ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ। ਇਸ ਮੌਕੇ ਪਿ੍ਰੰਸਦੀਪ ਸਿੰਘ ਤੱਗੜ, ਕਰਨਵੀਰ ਸਿੰਘ ਰੇਹਲ, ਹਰਪ੍ਰੀਤ ਸਿੰਘ ਧਾਮੀ, ਪ੍ਰੀਤ ਸਿੰਘ ਜੱਜ ਵੱਲੋਂ ਵੀ ਸੇਵਾ ਨਿਭਾਈ ਗਈ।