ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਪੰਜਾਬ ਦੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸੀਐਮ ਭਗਵੰਤ ਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਮਾਨ ਅਣਪਛਾਤਿਆਂ ਤੇ ਪਰਚਾ ਦਰਜ ਕਰਕੇ ਹਰਿਆਣਾ ਸਰਕਾਰ ਨਾਲ ਯਾਰੀ ਪਗਾਈ ਹੈ ਅਤੇ ਇਹ ਗੱਲ ਸਾਬਿਤ ਕਰਦੀ ਹੈ ਹੈ ਕਿ ਭਗਵੰਤ ਮਾਨ ਪੰਜਾਬ ਦਾ ਸਭ ਤੋਂ ਵੱਡਾ ਟਾਊਟ ਬਣ ਗਿਆ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਖਨੌਰੀ ਬਾਰਡਰ ਤੇ ਪੰਜਾਬ ਦੇ ਨੌਜਵਾਨ ਸ਼ੁਭ ਕਰਨ ਸਿੰਘ ਦੇ ਮਰਡਰ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਅਕਾਲੀ ਦਲ ਹਰਿਆਣਾ ਸਰਕਾਰ ਅਤੇ ਉਨਾਂ ਪੁਲਿਸ ਵਾਲਿਆਂ ਤੇ ਐਫਆਈਆਰ ਦੀ ਮੰਗ ਕਰ ਰਹੇ ਸਨ ਜਿਨਾਂ ਨੇ ਸ਼ੁਭ ਕਰਨ ਨੂੰ ਗੋਲੀਆਂ ਮਾਰੀਆਂ ਸਨ ਲੇਕਿਨ ਸਰਕਾਰ ਨੇ ਐਫਆਈਆਰ ਤਾ ਦਰਜ ਕਰ ਲਈ ਪਰ ਉਹ ਅਣਪਛਾਤੇ ਵਿਅਕਤੀਆਂ ਤੇ ਦਰਜ ਕੀਤੀ ਗਈ ਹੈ
ਇਸ ਦੇ ਨਾਲ ਹੀ ਇੱਥੇ ਬਿਕਰਮ ਮਜੀਠੀਆ ਨੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਸ਼ੁੱਭਕਰਨ ਨਾਲ ਇਹ ਅਨਿਆਂ ਕਿਉਂ ਕੀਤਾ ? ਪਹਿਲਾਂ ‘ਚ ਇਸ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਐਫ ਆਈ ਆਰ ਨਹੀਂ ਦਰਜ ਕੀਤੀ ਗਈ। ਜਦੋਂ ਕੀਤੀ ਗਈ ਤਾਂ ਉਹ ਵੀ ਅਣਪਛਾਤਿਆਂ ‘ਤੇ, ਇਹ ਓਹੀ ਭਗਵੰਤ ਮਾਨ ਹੈ ਜੋ ਕਹਿੰਦਾ ਹੁੰਦਾ ਸੀ ਕਿ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ, ਜਦੋਂ ਹਰਿਆਣਾ ਪੁਲਿਸ ‘ਤੇ ਪਰਚਾ ਦਰਜ ਕਰਨ ਦੀ ਲੋੜ ਸੀ ਉਸ ਵੇਲੇ ਅਣਪਛਾਤਿਆਂ ‘ਤੇ ਪਰਚਾ ਦਰਜ ਕੀਤਾ ਗਿਆ। ਇਸ ਸੰਘਰਸ਼ ‘ਚ 250 ਕਿਸਾਨ ਜ਼ਖਮੀ ਹੋਏ ਹਨ ਜਦੋਂ ਕਿ 5 ਕਿਸਾਨ ਸ਼ਹੀਦ ਹੋਏ ਹਨ, ਕਿ ਮਾਨ ਸਰਕਾਰ ਇਨ੍ਹਾਂ ਦਾ ਮਾਣ-ਸਨਮਾਨ ਕਰੇਗੀ। ਉਥੇ ਹੀ ਹਰਿਆਣਾ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਪ੍ਰਿਤਪਾਲ ਅਜੇ ਵੀ ਪੀ ਜੀ ਆਈ ਦਾਖ਼ਲ ਹੈ, ਇਸ ਮਾਮਲੇ ‘ਚ ਵੀ ਕੋਈ ਐਫ ਆਈ ਆਰ ਨਹੀਂ ਕੀਤੀ ਗਈ। ਉਸ ਦੀਆਂ ਲੱਤਾਂ ਕਿਸ ਨੇ ਤੋੜੀਆਂ, ਕਿਵੇਂ ਉਹ ਜ਼ਖਮੀ ਹੋਇਆ ?

ਅੱਜ ਹਰਿਆਣਾ ਨਾਲ ਯਾਰੀ ਪੁਗਾਉਂਦਿਆਂ ਮਹਾ ਨਾਲਾਇਕ ਐਫ ਆਈ ਆਰ ਦਰਜ ਕੀਤੀ ਗਈ ਹੈ, ਜਿਸ ਦਾ ਨਤੀਜਾ ਸਿਫ਼ਰ ਹੋਣਾ ਹੈ, ਸ਼ੁਭਕਰਨ ਸਿੰਘ ਨੂੰ ਕਦੇ ਵੀ ਇਨਸਾਫ ਨਹੀਂ ਮਿਲਣਾ। ਨਾ ਹੀ ਪਤਾ ਲੱਗਣਾ ਹੈ ਕਿ ਸ਼ੁਭਕਰਨ ਸਿੰਘ ਨੂੰ ਗੋਲੀ ਕਿਸ ਨੇ ਮਾਰੀ ? ਅਣਪਛਾਤਿਆਂ ਦਾ ਮਤਲਬ ਹੈ ਕਿ ਕੋਈ ਪਤਾ ਨਹੀਂ ਕਿਸ ਨੇ ਗੋਲੀ ਮਾਰੀ, ਸਾਇਦ ਹੋ ਸਕਦਾ ਹੈ ਕਿ ਕੱਲ੍ਹ ਨੂੰ ਸਮਾਂ ਪੈਣ ‘ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਗੋਲੀ ਕਿਸਾਨਾਂ ਨੇ ਮਾਰੀ ਹੈ, ਕਿਉਂਕਿ ਅਣਪਛਾਤਿਆਂ ‘ਚ ਕੋਈ ਵੀ ਹੋ ਸਕਦਾ ਹੈ। ਕਿਉਂਕਿ ਜਦੋਂ ਪਰਚਾ ਦਰਜ ਕਰਨ ‘ਚ ਹੀ 8-9 ਦਿਨ ਲੱਗ ਆਏ ਨੇ ਤੇ ਸਮਾਂ ਪੈਣ ‘ਤੇ ਇਹ ਸੂਈ ਕਿਸਾਨਾਂ ਵੱਲ ਵੀ ਘੁੰਮ ਸਕਦੀ ਹੈ।
ਮਜੀਠੀਆ ਨੇ ਕਿਹਾ ਕਿ ਖੁਦ ਭਗਵੰਤ ਮਾਨ ਕਹਿੰਦੇ ਸੀ ਕਿ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਅਤੇ ਗੋਲੀ ਕਦੇ ਬਗੈਰ ਹੁਕਮਾਂ ਦੇ ਚੱਲ ਸਕਦੀ ਹੈ ? ਫੇਰ ਅੱਜ ਤੁਸੀਂ ਅਣਪਛਾਤਿਆਂ ‘ਤੇ ਪਰਚਾ ਕਿਉਂ ਦਰਜ ਕੀਤਾ ?