ਕਰੋਨਾ ਦਾ ਟੈਸਟ ਕਰਨ ਵਾਲੀਆਂ ਲੈਬਾਂ ‘ਤੇ ਪ੍ਰਸ਼ਾਸ਼ਨ ਦੀ ਤਿੱਖੀ ਨਜਰ
ਜਲੰਧਰ- ਕੋਵਿਡ-19 ਮਹਾਂਮਾਰੀ ਦੌਰਾਨ ਕੋਵਿਡ ਦਾ ਟੈਸਟ ਕਰਨ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੀ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਸਿਵਲ ਅਧਿਕਾਰੀਆਂ ਅਤੇ ਡਾਕਟਰਾਂ ਦੀਆਂ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ , ਜੋ ਕੋਵਿਡ ਦਾ ਟੈਸਟ ਕਰਨ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੀ ਰੋਜ਼ਾਨਾ ਜਾਂਚ ਕਰਕੇ ਪਾਜ਼ੀਟਿਵ ਅਤੇ ਨੈਗੇਟਿਵ ਆਏ ਲੋਕਾਂ ਸਬੰਧੀ ਰਿਪੋਰਟ ਸੌਂਪਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਸੱਤ ਟੀਮਾਂ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ.ਪ੍ਰਿਤਪਾਲ ਸਿੰਘ ਵਲੋਂ ਐਸ.ਡੀ.ਓ. ਭੂਮੀ ਰੱਖਿਆ ਲੁਪਿੰਦਰ ਕੁਮਾਰ ਨਾਲ ਲਾਲ ਪੈਥ ਲੈਬ ਅਤੇ ਕੋਰ ਡਾਇਗਨੌਸਟਿਕ ਦੀ ਜਾਂਚ ਕੀਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਡਾ.ਮੁਕੇਸ਼ ਕੁਮਾਰ ਅਤੇ ਸਹਾਇਕ ਕਿਰਤ ਕਮਿਸ਼ਨਰ ਜਤਿੰਦਰ ਪਾਲ ਸਿੰਘ ਸੋਹਲ ਵਲੋਂ ਐਸ.ਆਰ.ਐਲ. ਲੈਬ, ਐਸ.ਐਮ.ਓ. ਡਾ.ਕੁਲਦੀਪ ਸਿੰਘ ਵਲੋਂ ਜ਼ਿਲਾ ਭਲਾਈ ਅਫ਼ਸਰ ਰਜਿੰਦਰ ਸਿੰਘ ਨਾਲ ਓਨਕਿਊਸਟ ਅਤੇ ਟੈਗੌਰ ਹਸਪਤਾਲ, ਐਸ.ਐਮ.ਓ. ਡਾ.ਅਸ਼ੋਕ ਕੁਮਾਰ ਅਤੇ ਜਨਰਲ ਮੇਨੈਜਰ ਉਦਯੋਗਿਕ ਸੈਂਟਰ ਸੁਖਪਾਲ ਸਿੰਘ ਵਲੋਂ ਪੈਥ ਕਾਇੰਡ, ਡਾ.ਪਰਮਜੀਤ ਸਿੰਘ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਵਲੋਂ ਮੈਟਰੋਪੋਲਿਸ, ਡਾ.ਰਜਿੰਦਰਪਾਲ ਸਿੰਘ ਬੈਂਸ ਅਤੇ ਜ਼ਿਲ•ਾ ਟਾਊਨ ਪਲੈਨਰ ਨਵਲ ਕਿਸ਼ੋਰ ਵਲੋਂ ਪਟੇਲ ਹਸਪਤਾਲ ਅਤੇ ਡਾ.ਰਾਜੀਵ ਸ਼ਰਮਾ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਮਹਿੰਦਰਪਾਲ ਨਾਲ ਸ੍ਰੀਮਨ ਹਸਪਤਾਲ ਵਿਖੇ ਲੈਬਾਰਟਰੀਆਂ ਦੀ ਜਾਂਚ ਕੀਤੀ ਜਾਵੇਗੀ।