ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਚੰਡੀਗੜ੍ਹ ‘ਚ ਕਿਸਾਨਾਂ ਵੱਲੋਂ ਹਰਿਆਣਾ ਦੇ ਸੀ ਐਮ ਮਨੋਹਰ ਲਾਲ ਖੱਟਰ ਦੇ ਘਰ ਦਾ ਘੇਰਾਓ ਕਰ ਕੀਤਾ ਗਿਆ ਹੈ। ਉਨ੍ਹਾਂ ਦੇ ਘਰ ਦਾ ਘੇਰਾਓ ਕਰਨ ਲਈ ਵੱਡੀ ਗਿਣਤੀ ‘ਚ ਕਿਸਾਨ ਪਹੁੰਚ ਗਏ ਅਤੇ ਜਿਨ੍ਹਾਂ ਨੂੰ ਹਟਾਉਣ ਲਈ ਪੁਲਿਸ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਲਈ ਕੂਚ ਕਰ ਰਹੇ ਹਨ, ਪਰ ਕਿਸਾਨਾਂ ਨੂੰ ਮਨੋਹਰ ਲਾਲ ਦੀ ਬੀਜੇਪੀ ਸਰਕਾਰ ਨੇ ਹਰਿਆਣਾ ਦੇ (ਸ਼ੰਭੂ ਅਤੇ ਖਨੌਰੀ) ਬਾਰਡਰਾਂ ਰੋਕ ਲਿਆ ਹੈ ਅਤੇ ਕਿਸਾਨਾਂ ‘ਤੇ ਅਥਰੂ ਗੈਸ ਦੇ ਗੋਲੇ ਛੱਡੇ, ਇਸ ਤੋਂ ਬਿਨਾ ਸਰਕਰ ਵੱਲੋਂ ਦੁਸ਼ਮਣ ਫੌਜਾਂ ਵਾਂਗ ਕਿਸਾਨਾਂ ਨਾਲ ਵਿਵਹਾਰ ਕੀਤਾ ਗਿਆ, ਜਿਸ ਦੇ ਵਿਰੋਧ ‘ਚ ਅੱਜ ਕਿਸਾਨਾਂ ਵੱਲੋਂ ਮਨੋਹਰ ਲਾਲ ਦੇ ਘਰ ਦਾ ਘੇਰਾਓ ਕਰ ਲਿਆ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਅੱਜ ਹਰਿਆਣਾ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ, ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਹਰਿਆਣਾ ਦੇ ਸੀ ਐਮ ਦਾ ਘਰ ਘੇਰ ਲਿਆ ਗਿਆ।
ਕਿਸਾਨਾਂ ਦੇ ਇਸ ਘੇਰਾਓ ਨੂੰ ਚੰਡੀਗ੍ਹੜ ਪੁਲਿਸ ਅਤੇ ਖੁਫੀਆਂ ਏਜੰਸੀਆਂ ਦਾ ਵੱਡਾ ਫੇਲੀਅਰ ਮੰਨਿਆ ਜਾ ਰਿਹਾ ਹੈ।