ਦਾ ਐਡੀਟਰ ਨਿਊਜ਼ —— ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਸਮਰਥਕਾਂ ਨੇ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਵਿੱਚ ਪਿੰਡ ਪੀਰਮੁਹੰਮਦ ਵਿਖੇ ਪੀਰਮੁਹੰਮਦ ਦੀ ਰਿਹਾਇਸ਼ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜ਼ੋਰਦਾਰ ਸਵਾਗਤ ਕਰਦਿਆ ਪੰਜਾਬ ਬਚਾਉ ਯਾਤਰਾ ਨੂੰ ਭਰਵਾ ਹੁੰਗਾਰਾ ਦਿੱਤਾ।
ਅੱਜ ਜ਼ੀਰਾ ਹਲਕੇ ਵਿੱਚ ਮੱਖੂ ਤੋ ਸੁਰੂ ਹੋਈ ਪੰਜਾਬ ਬਚਾਉ ਯਾਤਰਾ ਜਿਉ ਹੀ ਬਹੁਚਰਚਿਤ ਪਿੰਡ ਪੀਰਮੁਹੰਮਦ ਵਿਖੇ ਪਹੁੰਚੀ ਤਾਂ ਅਕਾਸ ਗੁੰਜਾਊ ਨਾਅਰਿਆਂ ਨਾਲ ਅਕਾਲੀ ਲੀਡਰਸ਼ਿਪ ਦਾ ਸਵਾਗਤ ਕੀਤਾ ਗਿਆ। ਕਰਨੈਲ ਸਿੰਘ ਪੀਰਮੁਹੰਮਦ ਨਾਲ ਇਸ ਮੌਕੇ ਫੈਡਰੇਸ਼ਨ ਦੇ ਪੁਰਾਣੇ ਆਗੂ. ਪੰਥਕ ਦਲ ਪੰਜਾਬ ਪ੍ਰਧਾਨ ਭਵਨਦੀਪ ਸਿੰਘ ਸਿੱਧੂ ,ਅਮ੍ਰਿੰਪਾਲ ਸਿੰਘ ਮਲਕਪੁਰ ਪਰੈਟੀ ਗਿੱਲ ਗੁਰਮੁੱਖ ਸਿੰਘ ਸੰਧੂ , ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ,ਸਮਸੇਰ ਸਿੰਘ ਸੇਖੋ ਹਰਭਿੰਦਰ ਸਿੰਘ ਸੰਧੂ , ਲਖਵਿੰਦਰ ਸਿੰਘ ਸਰਪੰਚ ਅਰਾਈਆਵਾਲਾ, ਸਰਪੰਚ ਸੁਖਪਾਲ ਸਿੰਘ ਗੁਰਾਲੀ , ਸਰਪੰਚ ਜਿਉਣ ਸਿੰਘ, ਸਰਪੰਚ ਅਜੀਤ ਸਿੰਘ ਸੰਧੂ ਸਰਪੰਚ ਸਾਰਜ ਸਿੰਘ ਪੰਜਾਬ ਸਿੰਘ ਸਦਰਵਾਲਾ, ਸਰਪੰਚ ਹਰਨਾਮ ਸਿੰਘ ਕਿਲੀ ਨੌਆਬਾਦ, ਬੂਟਾ ਸਿੰਘ ਦੌਲਤਪੁਰਾ ਕੁਲਵਿੰਦਰ ਸਿੰਘ ਗਿੱਲ ਸਰਪੰਚ ਸੰਤੂਵਾਲਾ ਸੁਖਦੇਵ ਸਿੰਘ ਸਮੇਤ ਅਕਾਲੀ ਆਗੂ ਸੁਰਜੀਤ ਸਿੰਘ ਰਾਮਗੜ ਵੀ ਹਾਜਰ ਸਨ।
ਕਰਨੈਲ ਸਿੰਘ ਪੀਰਮੁਹੰਮਦ ਨੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋ , ਜ਼ਿਲ੍ਹਾ ਜਥੇਦਾਰ ਚਮਕੌਰ ਸਿੰਘ ਟਿੱਬੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਗੁਰਮੀਤ ਸਿੰਘ ਬੂਹ , ਜਥੇ ਮਹਿੰਦਰ ਸਿੰਘ ਲਹਿਰਾਬੇਟ, ਸੁਖਮੰਦਰ ਸਿੰਘ ਲਹਿਰਾ ਸਰਪੰਚ ਬਲਵਿੰਦਰ ਔਲਖ ਦਾ ਵੀ ਸਨਮਾਨ ਕੀਤਾ।