ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸੋਨਾਲੀਕਾ ਟ੍ਰੈਕਟਰਜ਼ ਨੇ ਭਾਰਤ ‘ਚ ਆਪਣੀ ਸਰਬੋਤਮ ਉਤਪਾਦ ਲੜੀ ਪੇਸ਼ ਕੀਤੀ ਹੈ ਅਤੇ 40-75 ਐਚ ਪੀ ਸੈਗਮੇਂਟ ‘ਚ 10 ਨਵੇਂ ਟਾਈਗਰ ਹੈਵੀ ਡਿਊਟੀ ਟ੍ਰੈਕਟਰਾਂ ਦੀ ਸਭ ਤੋਂ ਵੱਡੀ ਰੇਂਜ ਲਾਂਚ ਕਰਨ ਲਈ ਉਤਸਾਹਿਤ ਹੈ। ਯੂਰਪ ‘ਚ ਡਿਜ਼ਾਈਨ ਕੀਤੀ ਗਈ ਇਸ ਨਵੀਨਤਮ ਰੇਂਜ ‘ਚ ਸੋਨਾਲੀਕਾ ਨੇ 5 ਨਵੇਂ ਇੰਜਣ ਵਿਕਲਪ ਪੇਸ਼ ਕੀਤੇ ਹਨ, ਜਿਨ੍ਹਾਂ ‘ਚ ਉਦਯੋਗ ‘ਚ ਸਭ ਤੋਂ ਵਧੀਆ ਅਤੇ ਸਭ ਤੋਂ ਵੱਡੇ ਇੰਜਣ (ਸੀ ਆਰ ਡੀ ਐਸ ਅਤੇ ਐਚ ਡੀ ਐਮ), 5 ਵੱਖ-ਵੱਖ ਮਲਟੀ ਸਪੀਡ ਟ੍ਰਾਂਸਮਿਸ਼ਨ ਅਤੇ 3 ਵੱਖ-ਵੱਖ ਉੱਨਤ ਅਤੇ ਬੁੱਧੀਮਾਨ 5ਜੀ ਹਾਈਡ੍ਰੋਲਿਕਸ ਸ਼ਾਮਿਲ ਹਨ। 140 ਤੋਂ ਵੱਧ ਸੈਟਿੰਗਾਂ ਉਪਲੱਬਧ ਹਨ।
ਇਸ ਮੌਕੇ ਬੋਲਦੇ ਹੋਏ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਿਡ ਦੇ ਵਾਈਸ ਚੇਅਰਮੈਨ ਡਾ. ਅੰਮ੍ਰਿਤ ਸਾਗਰ ਮਿੱਤਲ ਨੇ ਕਿਹਾ ਹੈ ਕਿ ਭਾਰਤ ਖੇਤੀ ਵਿਕਲਪਾਂ ਨਾਲ ਭਰਪੂਰ ਹੈ ਅਤੇ ਕਿਸਾਨ ਅਕਸਰ ਜ਼ਰੂਰੀ ਵਿਸ਼ੇਸ਼ਤਾਵਾਂ ਦੀ ਕੀਮਤ ‘ਤੇ ਟ੍ਰੈਕਟਰ ਦੀ ਆਪਣੀ ਪਸੰਦ ਨਾਲ ਸਮਝੌਤਾ ਕਰਦੇ ਹਨ। ਆਪਣੇ ਵਿਚਾਰ ਪੇਸ਼ ਕਰਦੇ ਹੋਏ ਸੰਯੁਕਤ ਪ੍ਰਬੰਧਕ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ ਕਿ ਅਸੀਂ ਭਾਰਤ ‘ਚ 40-75 ਦੇ 10 ਨਵੇਂ ਐਡਵਾਂਸਡ ‘ਟਾਈਗਰ’ ਟ੍ਰੈਕਟਰਾਂ ਦੀ ਸਭ ਤੋਂ ਵੱਡੀ ਰੇਂਜ ਨੂੰ ਲਾਂਚ ਕਰਨ ਲਈ ਬਹੁਤ ਉਤਸ਼ਾਹਿਤ ਅਤੇ ਊਰਜਾਵਾਨ ਮਹਿਸੂਸ ਕਰ ਰਹੇ ਹਾਂ।